ਡਰੱਗ ਤਸਕਰੀ ਦੇ ਦੋਸ਼ 'ਚ 3 ਇੰਡੋ-ਕੈਨੇਡੀਅਨਾਂ ਨੂੰ ਕੀਤਾ ਜਾਵੇਗਾ ਅਮਰੀਕਾ ਹਵਾਲੇ

Thursday, Feb 01, 2024 - 11:06 AM (IST)

ਡਰੱਗ ਤਸਕਰੀ ਦੇ ਦੋਸ਼ 'ਚ 3 ਇੰਡੋ-ਕੈਨੇਡੀਅਨਾਂ ਨੂੰ ਕੀਤਾ ਜਾਵੇਗਾ ਅਮਰੀਕਾ ਹਵਾਲੇ

ਟੋਰਾਂਟੋ (ਆਈ.ਏ.ਐੱਨ.ਐੱਸ)- ਕੈਨੇਡਾ ਵਿੱਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੈਕਸੀਕੋ ਤੇ ਉੱਤਰੀ ਅਮਰੀਕੀ ਦੇਸ਼ਾਂ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਮੁਕੱਦਮੇ ਲਈ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਵੇਗਾ।  

ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ) ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐ.ਮਪੀ) ਵਿਚਕਾਰ ਇੱਕ ਸੰਯੁਕਤ ਆਪ੍ਰੇਸ਼ਨ, ਜਿਸਨੂੰ "ਆਪ੍ਰੇਸ਼ਨ ਡੈੱਡ ਹੈਂਡ" ਕਿਹਾ ਗਿਆ, ਵਿੱਚ 19 ਲੋਕਾਂ ਨੂੰ ਸੰਗਠਿਤ ਅਪਰਾਧ ਰਿੰਗ ਵਿੱਚ ਕਥਿਤ ਭੂਮਿਕਾਵਾਂ ਲਈ ਦੋ ਯੂ.ਐਸ ਸੰਘੀ ਦੋਸ਼ਾਂ ਵਿੱਚ ਚਾਰਜ ਕੀਤਾ ਗਿਆ। ਆਰ.ਸੀ.ਐ.ਮਪੀ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਆਯੂਸ਼ ਸ਼ਰਮਾ (25) ਅਤੇ ਗੁਰਅਮ੍ਰਿਤ ਸੰਧੂ (60), ਦੋਵੇਂ ਬਰੈਂਪਟਨ ਤੋਂ ਅਤੇ ਕੈਲਗਰੀ ਤੋਂ ਸ਼ੁਭਮ ਕੁਮਾਰ (29) ਨੂੰ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ।

ਸੈਂਟਰਲ ਲਈ ਯੂ.ਐਸ ਅਟਾਰਨੀ ਮਾਰਟਿਨ ਐਸਟਰਾਡਾ ਨੇ ਕਿਹਾ, "ਨਸ਼ੇ ਦੀ ਤਸਕਰੀ ਇੱਕ ਵਿਸ਼ਵਵਿਆਪੀ ਸਮੱਸਿਆ ਹੈ। ਕੈਲੀਫੋਰਨੀਆ ਦੇ ਸੈਂਟਰਲ ਜ਼ਿਲ੍ਹਾ ਲਈ ਅਮਰੀਕੀ ਅਟਾਰਨੀ ਮਾਰਟਿਨ ਐਸਟਰਾਡਾ ਨੇ ਕਿਹਾ,''ਲਾਲਚ ਤੋਂ ਪ੍ਰੇਰਿਤ ਇਹ ਅਪਰਾਧੀ ਜ਼ਿੰਦਗੀਆਂ ਨੂੰ ਤਬਾਹ ਕਰਦੇ ਹਨ, ਪਰਿਵਾਰਾਂ ਨੂੰ ਤਬਾਹ ਕਰਦੇ ਹਨ ਅਤੇ ਸਾਡੇ ਭਾਈਚਾਰੇ ਵਿੱਚ ਤਬਾਹੀ ਮਚਾਉਂਦੇ ਹਨ"। ਡਿਪਾਰਟਮੈਂਟ ਆਫ਼ ਜਸਟਿਸ ਦੀ ਇੱਕ ਰੀਲੀਜ਼ ਵਿੱਚ ਦੱਸਿਆ ਗਿਆ ਕਿ ਸੰਗਠਿਤ ਅਪਰਾਧ ਸਮੂਹ ਨੇ ਕੈਨੇਡੀਅਨ "ਹੈਂਡਲਰਾਂ" ਅਤੇ "ਡਿਸਪੈਚਰਾਂ" ਦੀ ਵਰਤੋਂ ਕੀਤੀ ਸੀ ਜੋ ਥੋੜੇ ਸਮੇਂ ਲਈ ਕੈਨੇਡਾ ਤੋਂ ਲਾਸ ਏਂਜਲਸ ਦੀ ਯਾਤਰਾ ਕਰਦੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਕੋਕੀਨ ਤਸਕਰੀ ਮਾਮਲੇ 'ਚ ਬ੍ਰਿਟਿਸ਼-ਭਾਰਤੀ ਜੋੜੇ ਨੂੰ 33 ਸਾਲ ਦੀ ਜੇਲ੍ਹ 

ਡਲਰਜ਼ ਨੇ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਵੱਡੀ ਖੇਪ ਭੇਜਣ ਲਈ ਤਾਲਮੇਲ ਕੀਤਾ, ਜੋ ਕਿ ਕੈਨੇਡਾ ਲਈ ਨਿਰਧਾਰਿਤ ਲੰਬੀ ਦੂਰੀ ਦੇ ਸੈਮੀ-ਟਰੱਕਾਂ 'ਤੇ ਲੋਡ ਕੀਤੇ ਗਏ ਸਨ। ਜਾਂਚ ਦੇ ਨਤੀਜੇ ਵਜੋਂ ਫੈਂਟਾਨਾਇਲ ਦੀ ਥੋਕ ਮਾਤਰਾ ਜ਼ਬਤ ਕੀਤੀ ਗਈ ਸੀ। ਟਰਾਂਸਪੋਰਟੇਸ਼ਨ ਨੂੰ ਦਰਜਨਾਂ ਟਰੱਕਿੰਗ ਕੰਪਨੀਆਂ ਨਾਲ ਕੰਮ ਕਰਨ ਵਾਲੇ ਡਰਾਈਵਰਾਂ ਦੇ ਇੱਕ ਨੈਟਵਰਕ ਦੁਆਰਾ ਤਾਲਮੇਲ ਕੀਤਾ ਗਿਆ ਸੀ ਜਿਨ੍ਹਾਂ ਨੇ ਡੀਟਰੋਇਟ ਵਿੰਡਸਰ ਟੰਨਲ, ਬਫੇਲੋ ਪੀਸ ਬ੍ਰਿਜ ਅਤੇ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਤੱਕ ਕਈ ਬਾਰਡਰ ਕ੍ਰਾਸਿੰਗ ਕੀਤੇ ਸਨ।

ਸਿੱਧੂ, ਜਿਸ ਨੂੰ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ, 'ਤੇ ਕਥਿਤ ਤੌਰ 'ਤੇ ਸਪਲਾਇਰ ਵਜੋਂ ਕੈਨੇਡਾ ਨੂੰ ਵੱਡੇ ਪੱਧਰ 'ਤੇ ਨਿਯੰਤਰਿਤ ਪਦਾਰਥਾਂ ਦੀ ਤਸਕਰੀ ਅਤੇ ਨਿਰਯਾਤ ਕਰਨ ਦਾ ਦੋਸ਼ ਹੈ। ਦੋਸ਼ਾਂ ਅਨੁਸਾਰ ਸਿੱਧੂ ਨੇ ਇੱਕ ਪ੍ਰਬੰਧਕ, ਸੁਪਰਵਾਈਜ਼ਰ ਅਤੇ ਮੈਨੇਜਰ ਵਜੋਂ ਕੰਮ ਕੀਤਾ ਅਤੇ ਇਸ ਭੂਮਿਕਾ ਵਿੱਚ ਕਾਫ਼ੀ ਆਮਦਨ ਅਤੇ ਸਰੋਤ ਪ੍ਰਾਪਤ ਕੀਤੇ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਘੱਟੋ-ਘੱਟ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਦੋਸ਼ਾਂ ਵਿੱਚ ਸ਼ਰਮਾ ਅਤੇ ਕੁਮਾਰ ਦੀ ਪਛਾਣ ਸੈਮੀ ਟਰੱਕ ਡਰਾਈਵਰ ਵਜੋਂ ਹੋਈ ਹੈ ਜੋ ਕੈਨੇਡਾ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਸ਼ਾਮਲ ਸਨ।ਦੋਵੇਂ ਦੋਸ਼ਾਂ ਵਿਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਦੀ ਗਤੀਵਿਧੀ ਦਾ ਦੋਸ਼ ਲਗਾਇਆ ਗਿਆ ਹੈ ਜਿਸ ਵਿਚ ਲਗਭਗ 845 ਕਿਲੋਗ੍ਰਾਮ ਮੈਥਾਮਫੇਟਾਮਾਈਨ, 951 ਕਿਲੋਗ੍ਰਾਮ ਕੋਕੀਨ, 20 ਕਿਲੋਗ੍ਰਾਮ ਫੈਂਟਾਨਾਇਲ, ਅਤੇ 4 ਕਿਲੋਗ੍ਰਾਮ ਹੈਰੋਇਨ ਸ਼ਾਮਲ ਹੈ। ਜਾਂਚ ਦੌਰਾਨ 900,000 ਡਾਲਰ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ ਸੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਥੋਕ ਕੀਮਤ 16-28 ਮਿਲੀਅਨ ਡਾਲਰ ਦੇ ਵਿਚਕਾਰ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News