ਸਿਡਨੀ ਦੇ ਬੋਰਡਿੰਗ ਹਾਊਸ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 3 ਲੋਕ

03/15/2022 4:19:25 PM

ਸਿਡਨੀ (ਭਾਸ਼ਾ)- ਸਿਡਨੀ ਵਿਚ ਇਕ ਬੋਰਡਿੰਗ ਹਾਊਸ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਦੀ ਹਾਲਤ ਗੰਭੀਰ ਹੈ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਅੱਗ ਲੱਗਣ ਦਾ ਕਾਰਨ "ਸ਼ੱਕੀ" ਹੈ।

ਇਹ ਵੀ ਪੜ੍ਹੋ: ਮਾਲਦੀਵ ਦੇ ਰਾਸ਼ਟਰਪਤੀ ਨੇ ਕੋਰੋਨਾ ਮਹਾਮਾਰੀ ਦੌਰਾਨ 'ਖੁੱਲ੍ਹੇ ਦਿਲ ਨਾਲ ਮਦਦ' ਲਈ ਭਾਰਤ ਦਾ ਕੀਤਾ ਧੰਨਵਾਦ

ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਮੰਗਲਵਾਰ ਸਵੇਰੇ ਸਿਡਨੀ ਦੇ ਅੰਦਰੂਨੀ ਪੱਛਮ ਵਿਚ ਇਕ ਉਪਨਗਰ ਨਿਊਟਾਊਨ ਵਿਚ ਦੋ-ਮੰਜ਼ਲਾ ਬੋਰਡਿੰਗ ਹਾਊਸ ਵਿਚ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਸੀ। ਫਾਇਰ ਫਾਈਟਰਜ਼ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ 'ਚ ਕਰੀਬ 2 ਘੰਟੇ ਲੱਗੇ। ਸਵੇਰੇ ਮਲਬੇ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ, ਜਦਕਿ ਬਾਅਦ ਦੁਪਹਿਰ 2 ਹੋਰ ਲਾਸ਼ਾਂ ਬਰਾਮਦ ਹੋਈਆਂ। ਪੁਲਸ ਨੇ ਕਿਹਾ ਕਿ ਅੱਗ ਤੋਂ ਬਚਣ ਵਾਲੇ ਚੌਥੇ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਉਸ ਦਾ ਸੈਂਟਰਲ ਸਿਡਨੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ ਸੜਕ ਹਾਦਸੇ 'ਚ ਜ਼ਖ਼ਮੀ ਹੋਏ 2 ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ, 5 ਦੀ ਹੋਈ ਸੀ ਮੌਤ

ਇਕ ਬਿਆਨ ਵਿਚ ਨਿਊ ਸਾਊਥ ਵੇਲਜ਼ ਪੁਲਸ ਦੇ ਸਹਾਇਕ ਕਮਿਸ਼ਨਰ ਪੀਟਰ ਕੋਟਰ ਨੇ ਕਿਹਾ ਕਿ ਇਸ ਘਟਨਾ ਦੀ ਕਤਲ ਵਜੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, 'ਅਸੀਂ ਇਸ ਨੂੰ ਸ਼ੱਕੀ ਮੰਨ ਰਹੇ ਹਾਂ- ਇਹ ਇਕ ਧਮਾਕਾ ਸੀ, ਅੱਗ ਨੇ ਬਹੁਤ ਤੇਜ਼ੀ ਨਾਲ ਜ਼ੋਰ ਫੜ ਲਿਆ ਸੀ।' ਉਨ੍ਹਾਂ ਕਿਹਾ, 'ਇਹ ਕਹਿਣਾ ਉਚਿਤ ਹੋਵੇਗਾ ਕਿ ਕਿਸੇ ਕਿਸਮ ਦੇ ਜਲਣਸ਼ੀਲ ਪਦਾਰਥ ਦੀ ਵਰਤੋਂ ਕੀਤੀ ਗਈ ਸੀ- ਅਸੀਂ ਇਸ ਨੂੰ ਕਤਲ ਦੇ ਤੌਰ 'ਤੇ ਸਮਝ ਰਹੇ ਹਾਂ, ਅਸੀਂ ਇਸ ਨੂੰ ਖ਼ਤਰਨਾਕ ਰੂਪ ਨਾਲ ਲਗਾਈ ਗਈ ਅੱਗ ਵਜੋਂ ਮੰਨ ਰਹੇ ਹਾਂ।" ਅੱਗ ਲੱਗਣ ਤੋਂ ਬਾਅਦ ਬੋਰਡਿੰਗ ਹਾਊਸ ਵਿਚ ਅਸਥਿਰਤਾ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪਾਕਿ 'ਚ ਡਿੱਗੀ ਮਿਜ਼ਾਈਲ ਦੇ ਮਾਮਲੇ 'ਚ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਆਖੀ ਇਹ ਗੱਲ

 


cherry

Content Editor

Related News