ਸਕੂਲ ਬੱਸ ਅਤੇ ਰੇਤ ਨਾਲ ਭਰੇ ਟਰੱਕ ਦੀ ਹੋਈ ਟੱਕਰ, ਦੋਵਾਂ ਵਾਹਨਾਂ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਸਣੇ 5 ਹਲਾਕ

Tuesday, Mar 12, 2024 - 09:46 AM (IST)

ਸਕੂਲ ਬੱਸ ਅਤੇ ਰੇਤ ਨਾਲ ਭਰੇ ਟਰੱਕ ਦੀ ਹੋਈ ਟੱਕਰ, ਦੋਵਾਂ ਵਾਹਨਾਂ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਸਣੇ 5 ਹਲਾਕ

ਸ਼ਿਕਾਗੋ (ਏਜੰਸੀ)- ਅਮਰੀਕਾ ਦੇ ਇਲੀਨੋਇਸ ਸੂਬੇ ਦੀ ਰਾਜਧਾਨੀ ਸਪ੍ਰਿੰਗਫੀਲਡ ਤੋਂ ਲਗਭਗ 91 ਕਿਲੋਮੀਟਰ ਉੱਤਰ-ਪੱਛਮ ਵਿਚ ਰਸ਼ਵਿਲ ਵਿਚ ਇਕ ਹਾਈਵੇਅ 'ਤੇ ਸੋਮਵਾਰ ਨੂੰ ਸਕੂਲ ਬੱਸ ਦੀ ਸੈਮੀਟਰੱਕ ਨਾਲ ਟੱਕਰ ਹੋਣ ਕਾਰਨ 3 ਬੱਚਿਆਂ ਅਤੇ 2 ਬਾਲਗਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਡਰਾਈਵਰ ਦੀ ਨੀਂਦ ਪੂਰੀ ਹੋਈ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਵਿਕਸਿਤ ਕੀਤੀ ਨਵੀਂ ਤਕਨੀਕ

PunjabKesari

ਇਲੀਨੋਇਸ ਸਟੇਟ ਪੁਲਸ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 11:30 ਵਜੇ (1730 GMT) ਉਦੋਂ ਵਾਪਰਿਆ, ਜਦੋਂ ਯੂਐੱਸ ਰੂਟ 24 'ਤੇ ਪੂਰਬ ਵੱਲ ਜਾ ਰਹੀ ਸਕੂਲ ਬੱਸ ਸੈਂਟਰ ਲਾਈਨ ਨੂੰ ਪਾਰ ਕਰਕੇ ਪੱਛਮੀ ਪਾਸੇ ਦੀਆਂ ਲੇਨਾਂ ਵਿੱਚ ਗਈ ਅਤੇ ਰੇਤ ਨਾਲ ਭਰੇ ਸੈਮੀਟਰੱਕ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: ਸਕੂਲ 'ਚ ਦਾਖ਼ਲ ਹੋਏ ਦਰਜਨਾਂ ਬੰਦੂਕਧਾਰੀ, 300 ਵਿਦਿਆਰਥੀਆਂ ਨੂੰ ਅਗਵਾ ਕਰਕੇ ਲੈ ਗਏ ਨਾਲ, ਚਿੰਤਾ 'ਚ ਪਏ ਮਾਪੇ

PunjabKesari

ਸਕੂਲ ਬੱਸ ਵਿੱਚ ਸਵਾਰ ਸਾਰੇ ਚਾਰ ਲੋਕ, ਜਿਨ੍ਹਾਂ ਵਿੱਚ ਡਰਾਈਵਰ ਅਤੇ 3 ਬੱਚੇ - ਇੱਕ 5 ਸਾਲ ਦਾ ਅਤੇ ਦੋ 3 ਸਾਲ ਦੇ ਅਤੇ ਨਾਲ ਹੀ ਸੈਮੀਟਰੱਕ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਬਾ ਪੁਲਸ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੇ ਸਮੇਂ ਬੱਸ ਵਿੱਚ 3 ਬੱਚੇ ਅਤੇ ਡਰਾਈਵਰ ਹੀ ਸਵਾਰ ਸਨ। ਘਟਨਾ ਤੋਂ ਬਾਅਦ ਸਕੂਲ ਜ਼ਿਲ੍ਹੇ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਸਕੂਲ ਰੱਦ ਕਰ ਦਿੱਤਾ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਯੂਲਰ ਕਾਉਂਟੀ ਕੋਰੋਨਰ ਟੈਰੀ ਮਿਲਸਲੇਗਲ ਦੇ ਅਨੁਸਾਰ, ਪੀੜਤਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਪ੍ਰਿੰਗਫੀਲਡ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।

PunjabKesari

ਇਹ ਵੀ ਪੜ੍ਹੋ: ਵਿਅਕਤੀ ਨੇ ਹੱਥੀਂ ਉਜਾੜਿਆ ਹੱਸਦਾ-ਵੱਸਦਾ ਘਰ, ਪੂਰੇ ਟੱਬਰ ਨੂੰ ਖ਼ਤਮ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News