ਜਰਮਨੀ ’ਚ ਹਥਿਆਰਾਂ ਸਣੇ 3 ਕਥਿਤ ਹਮਾਸ ਮੈਂਬਰ ਗ੍ਰਿਫਤਾਰ
Thursday, Oct 02, 2025 - 09:11 AM (IST)

ਇੰਟਰਨੈਸ਼ਨਲ ਡੈਸਕ- ਜਰਮਨੀ ’ਚ ਇਜ਼ਰਾਈਲੀ ਜਾਂ ਯਹੂਦੀ ਸੰਸਥਾਨਾਂ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਸ਼ੱਕ ’ਚ ਫਿਲਸਤੀਨੀ ਚਰਮਪੰਥੀ ਸਮੂਹ ਹਮਾਸ ਦੇ 3 ਕਥਿਤ ਮੈਂਬਰਾਂ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀਆਂ ਨੂੰ ਵੀਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਜੱਜ ਤੈਅ ਕਰਨਗੇ ਕਿ ਮੁਕੱਦਮੇ ਤੋਂ ਪਹਿਲਾਂ ਤਿੰਨਾਂ ਨੂੰ ਹਿਰਾਸਤ ’ਚ ਰੱਖਿਆ ਜਾ ਸਕਦਾ ਹੈ ਜਾਂ ਨਹੀਂ।
ਜਰਮਨੀ ਦੇ ਸੰਘੀ ਵਕੀਲ ਨੇ ਦੋਸ਼ ਲਾਇਆ ਕਿ ਤਿੰਨੇ ਸ਼ੱਕੀ ਇਸ ਗਰਮੀ ਦੀ ਸ਼ੁਰੂਆਤ ਤੋਂ ਹੀ ਹਥਿਆਰਾਂ ਦੀ ਖਰੀਦ ’ਚ ਸ਼ਾਮਲ ਸਨ। ਛਾਪੇਮਾਰੀ ਦੇ ਦੌਰਾਨ ਉਨ੍ਹਾਂ ਕੋਲੋਂ ਏ.ਕੇ.-47 ਰਾਈਫਲ ਅਤੇ ਗੋਲਾ-ਬਾਰੂਦ ਸਮੇਤ ਕਈ ਹਥਿਆਰ ਬਰਾਮਦ ਹੋਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e