ਅਮਰੀਕਾ ਤੇ ਕੀਨੀਆ ਦੇ ਫੌਜੀ ਟਿਕਾਣਿਆਂ ''ਤੇ ਹਮਲਾ, 3 ਅਮਰੀਕੀਆਂ ਦੀ ਮੌਤ

01/06/2020 11:53:17 PM

ਨੈਰੋਬੀ,(ਏਜੰਸੀਆਂ)- ਅਮਰੀਕਾ ਅਤੇ ਈਰਾਨ ਦਰਮਿਆਨ ਜਾਰੀ ਖਿਚਾਅ ਦਾ ਅਸਰ ਦੁਨੀਆ ਦੇ ਹੋਰ ਹਿੱਸਿਆਂ 'ਚ ਵੀ ਨਜ਼ਰ ਆਉਣ ਲੱਗ ਪਿਆ ਹੈ। ਇਸੇ ਘਟਨਾ ਚੱਕਰ ਅਧੀਨ ਕੀਨੀਆ ਦੇ ਲਾਮੂ ਕਾਉਂਟੀ 'ਚ ਅਮਰੀਕਾ ਅਤੇ ਕੀਨੀਆ ਦੇ ਸਾਂਝੇ ਫੌਜੀ ਟਿਕਾਣਿਆਂ 'ਤੇ ਅਲਕਾਇਦਾ ਨਾਲ ਜੁੜੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ 'ਚ ਇਕ ਫੌਜੀ ਸਣੇ 3 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਜਵਾਬੀ ਕਾਰਵਾਈ 'ਚ ਅੱਤਵਾਦੀ ਸੰਗਠਨ ਅਲ ਸ਼ਬਾਬ ਦੇ 5 ਅੱਤਵਾਦੀ ਮਾਰੇ ਗਏ। ਅਮਰੀਕੀ-ਅਫਰੀਕੀ ਕਮਾਂਡ ਨੇ ਸੋਮਵਾਰ ਦੱਸਿਆ ਕਿ ਇਸ ਤੋਂ ਪਹਿਲਾਂ ਕੀਨੀਆ ਦੀਆਂ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਇਕ ਸਥਾਨਕ ਹਵਾਈ ਅੱਡੇ 'ਤੇ ਹਮਲੇ ਦਾ ਯਤਨ ਨਾਕਾਮ ਕੀਤਾ। ਹਵਾਈ ਅੱਡੇ ਨੂੰ ਅੱਤਵਾਦੀਆਂ ਦੇ ਕਬਜ਼ੇ 'ਚੋਂ ਮੁਕਤ ਕਰਵਾ ਲਿਆ ਗਿਆ ਹੈ।


Related News