ਕ੍ਰਿਸਮਸ ਦੌਰਾਨ ਵੈਨਕੂਵਰ 'ਚ ਫਿਰ ਆਇਆ 3.6 ਤੀਬਰਤਾ ਵਾਲਾ ਭੂਚਾਲ

Thursday, Dec 26, 2019 - 01:11 AM (IST)

ਕ੍ਰਿਸਮਸ ਦੌਰਾਨ ਵੈਨਕੂਵਰ 'ਚ ਫਿਰ ਆਇਆ 3.6 ਤੀਬਰਤਾ ਵਾਲਾ ਭੂਚਾਲ

ਵੈਨਕੂਵਰ - ਕੈਨੇਡਾ 'ਚ ਜਿਥੇ ਲੋਕ ਕ੍ਰਿਸਮਸ ਦੀ ਪਾਰਟੀ ਅਤੇ ਨਵੇਂ ਸਾਲ ਦੇ ਜਸ਼ਨ ਮਨਾਉਣ 'ਚ ਰੁਝੇ ਹੋਏ ਹਨ, ਉਥੇ ਹੀ ਵੈਨਕੂਵਰ ਟਾਪੂ 'ਚ 3.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੀ. ਬੀ. ਸੀ. ਦੀ ਰਿਪੋਰਟ ਮੁਤਾਬਕ ਭੂਚਾਲ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੋਰਟ ਹਾਰਡੀ ਸ਼ਹਿਰ ਦੇ ਪੱਛਮੀ ਤੱਟ 'ਤੇ 6.2 ਤੀਬਰਤਾ ਦੇ  ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਇਹ ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 7:35 ਵਜੇ ਆਇਆ। ਇਸ ਦੀ ਡੂੰਘਾਈ ਕਰੀਬ 1 ਕਿਲੋਮੀਟਰ ਤੱਕ ਰਹੀ। ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ ਵੈਨਕੂਵਰ ਟਾਪੂ ਦੇ ਨੇੜੇ-ਤੇੜੇ ਫੈਲੇ 500 ਕਿਲੋਮੀਟਰ ਦੇ ਇਲਾਕੇ 'ਚ ਮਹਿਸੂਸ ਕੀਤੇ ਗਏ। ਪੋਰਟ ਹਾਰਡੀ, ਵੈਨਕੂਵਰ ਟਾਪੂ ਦੇ ਉੱਤਰ-ਪੂਰਬੀ ਸਿਰੇ 'ਤੇ ਸਥਿਤ ਹੈ, ਜਿਸ ਦੀ ਆਬਾਦੀ ਕਰੀਬ 4 ਹਜ਼ਾਰ ਹੈ।


author

Khushdeep Jassi

Content Editor

Related News