ਅਮਰੀਕਾ-ਕੈਨੇਡਾ ਸਰਹੱਦ 'ਤੇ 2 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ, ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

Saturday, Jul 16, 2022 - 12:33 PM (IST)

ਅਮਰੀਕਾ-ਕੈਨੇਡਾ ਸਰਹੱਦ 'ਤੇ 2 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ, ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ)- ਡੇਟ੍ਰੋਇਟ ਦੇ ਅੰਬੈਸਡਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਵਿਚ ਦਾਖ਼ਲ ਹੋਣ ਸਮੇਂ ਸੰਯੁਕਤ ਰਾਜ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਚੈਕਿੰਗ ਦੌਰਾਨ ਇਕ ਸੈਮੀਟਰੱਕ ਵਿੱਚੋਂ ਲਗਭਗ 2 ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਹੈ। ਇਸ ਸਬੰਧ 'ਚ ਭਾਰਤੀ ਮੂਲ ਦੇ ਸੈਮੀਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕੈਨੇਡਾ ਦਾ ਨਿਵਾਸੀ ਹੈ। ਬੀਤੇ ਬੁੱਧਵਾਰ ਨੂੰ ਜਾਰੀ ਇੱਕ ਸੰਘੀ ਸ਼ਿਕਾਇਤ ਵਿੱਚ, ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਅਤੇ ਕੈਨੇਡੀਅਨ ਨਿਵਾਸੀ ਇਸ ਟਰੱਕ ਦਾ ਡਰਾਈਵਰ, ਜਿਸ ਦਾ ਨਾਂ ਅਮਨ ਕੁਮਾਰ ਤੁਰਾਨ ਹੈ, ਨੂੰ ਡੇਟਰੋਇਟ ਤੋਂ ਕੈਨੇਡਾ ਦੀ ਸਰਹੱਦ 'ਤੇ ਜਾਂਚ ਲਈ ਰੋਕਿਆ ਗਿਆ ਸੀ।

ਇਹ ਵੀ ਪੜ੍ਹੋ: ਦੁਨੀਆ ਦਾ ਸਭ ਤੋਂ ਰਹੱਸਮਈ ਪਿੰਡ, ਜਿਥੇ ਇਨਸਾਨ ਤੋਂ ਲੈ ਕੇ ਜਾਨਵਰ ਤੱਕ ਹਰ ਕੋਈ ਅੰਨ੍ਹਾ

PunjabKesari

ਅਮਰੀਕੀ ਅਧਿਕਾਰੀਆਂ ਮੁਤਾਬਕ ਮਾਲ ਲੱਦ ਕੇ ਟਰੱਕ ਦੇ ਦਰਵਾਜ਼ੇ ਨੂੰ ਲਗਾਈ ਜਾਂਜੀ ਸੀਲ ਪੂਰੀ ਤਰ੍ਹਾਂ ਬੰਦ ਨਹੀਂ ਸੀ। ਜਦੋਂ ਅਧਿਕਾਰੀਆਂ ਨੇ ਟਰੱਕ ਦੀ ਤਲਾਸ਼ੀ ਲਈ, ਤਾਂ ਉਹਨਾਂ ਨੂੰ ਇੱਕ ਚਿੱਟੇ ਰੰਗ ਦਾ ਪਦਾਰਥ ਨਜ਼ਰ ਆਇਆ ਜੋ ਜਾਂਚ ਕਰਨ 'ਤੇ ਕੋਕੀਨ ਸੀ। ਅਧਿਕਾਰੀਆਂ ਨੇ ਇਸ ਟਰੱਕ ਵਿਚੋਂ ਲਗਭਗ 145 ਪੌਂਡ (65 ਕਿਲੋਗ੍ਰਾਮ) ਦੀ ਕੋਕੀਨ ਬਰਾਮਦ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਡਰਾਈਵਰ ਅਮਨ ਕੁਮਾਰ ਤੁਰਾਨ 2016 ਤੋਂ ਲੈ ਕੇ ਹੁਣ ਤੱਕ ਕੈਨੇਡਾ ਅਤੇ ਅਮਰੀਕਾ ਵਿਚਕਾਰ ਲਗਭਗ 150 ਦੇ ਕਰੀਬ ਗੇੜੇ ਲਾ ਚੁੱਕਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਆਪਸ 'ਚ ਟਕਰਾਏ 20 ਦੇ ਕਰੀਬ ਵਾਹਨ, 5 ਲੋਕਾਂ ਦੀ ਦਰਦਨਾਕ ਮੌਤ

 


author

cherry

Content Editor

Related News