ਕੈਨੇਡਾ 'ਚ ਲਾਪਤਾ ਹੋਈ 28 ਸਾਲਾ ਪੰਜਾਬਣ, ਚਿੰਤਾ 'ਚ ਪਏ ਮਾਪੇ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

Tuesday, Feb 27, 2024 - 01:32 PM (IST)

ਕੈਨੇਡਾ 'ਚ ਲਾਪਤਾ ਹੋਈ 28 ਸਾਲਾ ਪੰਜਾਬਣ, ਚਿੰਤਾ 'ਚ ਪਏ ਮਾਪੇ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ- ਕੈਨੇਡਾ ਦੇ ਸ਼ਹਿਰ ਸਰੀ ਤੋਂ ਪਿਛਲੇ 5 ਦਿਨਾਂ ਤੋਂ ਲਾਪਤਾ ਪੰਜਾਬੀ ਔਰਤ ਦੀ ਭਾਲ ਵਿਚ ਜੁਟੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਲੋਕਾਂ ਤੋਂ ਮਦਦ ਮੰਗੀ ਹੈ। 28 ਸਾਲਾ ਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ 10:30 ਵਜੇ ਸਰੀ ਦੀ 123 ਸਟ੍ਰੀਟ ਦੇ 7800 ਬਲਾਕ ਵਿਚ ਦੇਖਿਆ ਗਿਆ ਸੀ। ਨਵਦੀਪ ਕੌਰ ਦਾ ਹੁਲੀਆ ਜਾਰੀ ਕਰਦਿਆਂ ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਉਸ ਦਾ ਕੱਦ ਤਕਰੀਬਨ 5 ਫੁੱਟ 5 ਇੰਚ ਅਤੇ ਵਜ਼ਨ 57 ਕਿਲੋ ਹੈ।

ਇਹ ਵੀ ਪੜ੍ਹੋ: ਕੈਨੇਡਾ ਨਾਲ ਮੁੱਖ ਮੁੱਦਾ ਇਹੀ ਹੈ ਕਿ ਉਥੇ ਅੱਤਵਾਦੀਆਂ ਨੂੰ ਪਨਾਹ ਮਿਲੀ, ਸਾਡੇ ਡਿਪਲੋਮੈਟਾਂ ਨੂੰ ਧਮਕਾਇਆ ਗਿਆ: ਜੈਸ਼ੰਕਰ

PunjabKesari

ਨਵਦੀਪ ਕੌਰ ਦੇ ਵਾਲ ਲੰਮੇ ਅਤੇ ਕਾਲੇ ਜਦਕਿ ਅੱਖਾਂ ਦਾ ਰੰਗ ਭੂਰਾ ਹੈ। ਨਵਦੀਪ ਕੌਰ ਦਾ ਪਰਿਵਾਰ ਅਤੇ ਪੁਲਸ ਉਸ ਦੀ ਸਿਹਤ ਅਤੇ ਤੰਦਰੁਸਤੀ ਲਈ ਚਿੰਤਤ ਹਨ। ਉਸਦੇ ਲਾਪਤਾ ਹੋਣ ਦੇ ਆਲੇ-ਦੁਆਲੇ ਦੇ ਹਾਲਾਤ ਅਜੇ ਵੀ ਅਸਪਸ਼ਟ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਵਦੀਪ ਕੌਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਆਰ.ਸੀ.ਐੱਮ.ਪੀ. ਦੇ ਅਫਸਰਾਂ ਨਾਲ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ ’ਤੇ ਕਾਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਕਰੋੜਾਂ ਦੀ ਨੌਕਰੀ ਛੱਡ ਕੇ UAE ਦੇ ਹਿੰਦੂ ਮੰਦਰ 'ਚ ਸੇਵਾ ਕਰਨਗੇ ਵਿਸ਼ਾਲ ਪਟੇਲ, ਜਾਣੋ ਵਜ੍ਹਾ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News