ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 28 ਲੋਕ ਜ਼ਖਮੀ
Monday, Sep 23, 2024 - 10:14 AM (IST)
ਤਹਿਰਾਨ (ਯੂ. ਐੱਨ. ਆਈ.): ਈਰਾਨ ਤੋੰ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਦੇ ਪੂਰਬੀ ਸੂਬੇ ਉੱਤਰੀ ਖੋਰਾਸਾਨ ਦੀ ਬੋਜਨੁਰਦ ਕਾਊਂਟੀ 'ਚ ਐਤਵਾਰ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ ਘੱਟੋ-ਘੱਟ 28 ਲੋਕ ਜ਼ਖਮੀ ਹੋ ਗਏ। ਸਰਕਾਰੀ ਨਿਊਜ਼ ਏਜੰਸੀ IRNA ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.2 ਮਾਪੀ ਗਈ ਅਤੇ ਘੱਟੋ-ਘੱਟ 28 ਲੋਕ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ- ਜੇਕਰ ਨਵੰਬਰ 'ਚ ਹਾਰ ਗਿਆ ਤਾਂ.....ਚੋਣਾਂ ਤੋਂ ਪਹਿਲਾਂ ਟਰੰਪ ਦਾ ਵੱਡਾ ਐਲਾਨ
ਈਰਾਨੀ ਭੂਚਾਲ ਕੇਂਦਰ ਅਨੁਸਾਰ ਸਥਾਨਕ ਸਮੇਂ ਅਨੁਸਾਰ 16:13 'ਤੇ ਆਏ ਭੂਚਾਲ ਦੀ ਡੂੰਘਾਈ 8 ਕਿਲੋਮੀਟਰ ਸੀ। ਇਸ ਤੋਂ ਬਾਅਦ ਚਾਰ ਝਟਕੇ ਆਏ, ਜਿਨ੍ਹਾਂ ਵਿੱਚ ਉਸੇ ਕਾਉਂਟੀ ਵਿੱਚ 4.7 ਅਤੇ 4.1 ਦੀ ਤੀਬਰਤਾ ਦੇ ਦੋ ਸ਼ਾਮਲ ਹਨ। IRNA ਨੇ ਸੂਬਾਈ ਮੈਡੀਕਲ ਐਮਰਜੈਂਸੀ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਮੁਖੀ ਤਾਕੀ ਦੌਲਤਾਬਾਦੀ ਦੇ ਹਵਾਲੇ ਨਾਲ ਕਿਹਾ ਕਿ ਭੂਚਾਲ ਵਿੱਚ ਜ਼ਖਮੀ ਹੋਏ ਜ਼ਿਆਦਾਤਰ ਲੋਕਾਂ ਨੂੰ ਫ੍ਰੈਕਚਰ ਅਤੇ ਮਾਨਸਿਕ ਸਦਮੇ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿੱਚੋਂ 18 ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਕੁਝ ਨੂੰ ਡਾਕਟਰੀ ਦੇਖਭਾਲ ਅਧੀਨ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਸਾਰੇ ਮੈਡੀਕਲ ਐਮਰਜੈਂਸੀ ਕਰਮਚਾਰੀ, ਕੇਂਦਰ ਅਤੇ ਰੈਪਿਡ ਰਿਸਪਾਂਸ ਟੀਮਾਂ ਪੂਰੀ ਤਰ੍ਹਾਂ ਅਲਰਟ 'ਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।