ਚੀਨ ਦੇ ਗਲੇਸ਼ੀਅਰ ''ਚ ਮਿਲੇ 28 ਨਵੇਂ ''ਵਾਇਰਸ'', ਵਿਗਿਆਨੀ ਵੀ ਹੋਏ ਹੈਰਾਨ

Thursday, Jul 22, 2021 - 02:21 PM (IST)

ਬੀਜਿੰਗ (ਬਿਊਰੋ): ਕੁਦਰਤ ਵਿਚ ਪਾਈ ਜਾਂਦੀ ਬਰਫ ਆਪਣੇ ਅੰਦਰ ਕਈ ਤਰ੍ਹਾਂ ਦੇ ਰਹੱਸ ਲੁਕੋਏ ਹੋਏ ਹੈ। ਅਜਿਹਾ ਹੀ ਕੁਝ ਚੀਨ ਵਿਚ ਸਾਹਮਣੇ ਆਇਆ ਹੈ। ਵਿਗਿਆਨੀਆਂ ਨੂੰ ਇੱਥੇ ਤਿੱਬਤ ਦੇ ਗਲੇਸ਼ੀਅਰ ਵਿਚ 15 ਹਜ਼ਾਰ ਸਾਲ ਪੁਰਾਣੀ ਬਰਫ ਵਿਚ 33 ਵਾਇਰਸ ਮਿਲੇ ਹਨ। ਇਹਨਾਂ ਵਿਚੋਂ ਘੱਟੋ-ਘੱਟ 28 ਅਜਿਹੇ ਨਵੇਂ ਵਾਇਰਸ ਹਨ ਜਿਹਨਾਂ ਬਾਰੇ ਵਿਗਿਆਨੀਆਂ ਕੋਲ ਵੀ ਜਾਣਾਕਾਰੀ ਨਹੀਂ ਹੈ। ਅਧਿਐਨ ਕਰਨ ਵਾਲੀ ਅਮਰੀਕੀ ਦੀ ਸਟੇਟ ਓਹੀਓ ਯੂਨੀਵਰਸਿਟੀ ਦੇ ਵਿਗਿਆਨੀਆ ਦਾ ਕਹਿਣਾ ਹੈ ਕਿ ਜਿਹੜੀ ਬਰਫ ਵਿਚ ਵਾਇਰਸ ਮਿਲੇ ਹਨ ਉਹ 15 ਹਜ਼ਾਰ ਸਾਲ ਪਹਿਲਂ ਬਣੀ ਸੀ। 

ਇਹ ਬਰਫ ਪੱਛਮ ਕੁਨਲੁਨ ਸ਼ਾਨ ਦੇ ਗੁਲੀਆ ਆਈਸ ਕੈਂਪ ਤੋਂ ਲਈ ਗਈ ਸੀ ਜੋ ਤਿੱਬਤੀ ਪਠਾਰ ਵਿਚ ਹਨ।ਇਹਨਾਂ ਵਾਇਰਸ ਦੀ ਜਾਂਚ ਕਰਨ ਮਗਰੋਂ ਵਿਗਿਆਨੀਆਂ ਨੇ ਦੱਸਿਆ ਕਿ ਇਹ ਮਿੱਟੀ ਜਾਂ ਪੌਦੇ ਵਿਚ ਪਾਏ ਜਾਂਦੇ ਹਨ। ਵਾਇਰਸ ਦੀ ਖੋਜ ਕਰਨ ਵਾਲੀ ਟੀਮ ਦਾ ਕਹਿਣਾ ਹੈ ਕਿ ਵਿਗਿਆਨੀਆਂ ਦੀ ਮਦਦ ਨਾਲ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਵਾਇਰਸ ਇੰਨੀਆਂ ਸਦੀਆਂ ਤੱਕ ਜ਼ਿੰਦਾ ਕਿਵੇਂ ਰਹੇ। ਓਹੀਓ ਸਟੇਟ ਯੂਨੀਵਰਸਿਟੀ ਦੇ ਖੋਜੀ ਝੀ-ਪਿੰਗ-ਝਾਂਗ ਦਾ ਕਹਿਣਾ ਹੈ ਕਿ ਇਹ ਖੋਜ ਮਾਈਕ੍ਰੋਬਾਇਓਲੌਜੀਸਟ ਅਤੇ  ਜਲਵਾਯੂ ਵਿਗਿਆਨੀਆਂ ਨੇ ਮਿਲ ਕੇ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ -ਸਿੰਗਾਪੁਰ 'ਚੋਂ 1 ਲੱਖ ਤੋਂ ਵੱਧ ਵਿਦੇਸ਼ੀ ਪੇਸ਼ੇਵਰਾਂ ਦਾ ਪਲਾਇਨ, ਜਾਣੋ ਵਜ੍ਹਾ

ਬਰਫ ਵਿਚ ਇੰਝ ਪਹੁੰਚਿਆ ਵਾਇਰਸ
- ਖੋਜੀ ਝਾਂਗ ਦਾ ਕਹਿਣਾ ਹੈ ਕਿ ਗੁਲੀਆ ਆਈਸ ਕੈਪ ਤੋਂ ਖੋਜੀਆਂ ਨੇ 2015 ਵਿਚ ਦੋ ਸੈਂਪਲ ਲਏ ਸਨ। ਇਹ ਹਿੱਸਾ ਸਮੁੰਦਰ ਦੇ ਜਲ ਪੱਧਰ ਤੋਂ 22 ਹਜ਼ਾਰ ਫੁੱਟ ਉੱਪਰ ਸੀ।
- ਇਹ ਗਲੇਸ਼ੀਅਰ ਹੌਲੀ-ਹੌਲੀ ਬਣੇ ਹਨ. ਇਹਨਾਂ ਦੇ ਬਣਨ ਦੀ ਪ੍ਰਕਿਰਿਆ ਵਿਚ ਗੈਸ, ਧੂੜ-ਮਿੱਟੀ ਅਤੇ ਕਈ ਤਰ੍ਹਾਂ ਦੇ ਵਾਇਰਸ ਬਰਫ ਵਿਚ ਇਕੱਠੇ ਹੁੰਦੇ ਹਏ।
- ਕਈ ਸਾਲ ਤੱਕ ਇੱਥੇ ਬਰਫ ਦੀ ਤਹਿ ਜੰਮਦੀ ਗਈ। ਇਹਨਾਂ ਤਹਿਆਂ ਦੀ ਮਦਦ ਨਾਲ ਵਿਗਿਆਨੀਆਂ ਨੂੰ ਵਾਤਾਵਰਨ, ਜਲਵਾਯੂ ਅਤੇ ਸੂਖਮ ਜੀਵਾਂ ਨੂੰ ਸਮਝਣ ਵਿਚ ਮਦਦ ਮਿਲੀ।

ਗੰਭੀਰ ਹਾਲਾਤ ਵਿਚ ਵੀ ਰਹਿ ਸਕਦੇ ਹਨ ਜ਼ਿੰਦਾ
ਸੈਂਪਲਾਂ ਵਿਚ ਮੌਜੂਦ 33 ਵਾਇਰਸ ਦੇ ਜੇਨੇਟਿਕ ਕੋਡ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹਨਾਂ ਵਿਚੋਂ 28 ਅਜਿਹੇ ਸਨ ਜੋ ਨਵੇਂ ਤਰ੍ਹਾਂ ਦੇ ਵਾਇਰਸ ਸਨ ਅਤੇ ਪਹਿਲੀ ਵਾਰ ਦੇਖੇ ਗਏ ਸਨ। ਬਾਕੀ ਅਜਿਹੇ ਵਾਇਰਸ ਸਨ ਜੋ ਆਮਤੌਰ 'ਤੇ ਬੈਕਟੀਰੀਆ ਨੂੰ ਸੰਕ੍ਰਮਿਤ ਕਰਦੇ ਹਨ। ਮਾਈਕ੍ਰੋਬਾਇਓਲੌਜੀਸਟ ਮੈਥਿਊ ਸਲਿਯਨ ਦਾ ਕਹਿਣਾ ਹੈਕਿ ਇਹਨਾਂ ਦੇ ਜੇਨੇਟਿਕ ਕੋਡ ਤੋਂ ਪਤਾ ਚੱਲਦਾ ਹੈ ਕਿ ਇਹ ਵਾਇਰਸ ਬੁਰੇ ਤੋਂ ਬੁਰੇ ਹਾਲਾਤ ਵਿਚ ਜਿਉਂਦੇ ਰਹਿ ਸਕਦੇ ਹਨ। ਖੋਜੀਆਂ ਦਾ ਕਹਿਣਾ ਹੈ ਕਿ ਫਿਲਹਾਲ ਪੱਛਮੀ ਚੀਨ ਦੇ ਗਲੇਸ਼ੀਅਰਾਂ ਦਾ ਪੂਰੀ ਤਰ੍ਹਾਂ ਅਧਿਐਨ ਨਹੀਂ ਕੀਤਾ ਗਿਆ ਹੈ। ਸਾਡਾ ਉਦੇਸ਼ ਇਹ ਦੱਸਣਾ ਸੀ ਕਿ ਪਹਿਲਾਂ ਇੱਥੋਂ ਦਾ ਵਾਤਾਵਰਨ ਕਿਸ ਤਰ੍ਹਾਂ ਦਾ ਸੀ ਅਤੇ ਵਾਇਰਸ ਵੀ ਇਸੇ ਮਾਹੌਲ ਦਾ ਹਿੱਸਾ ਸਨ।


Vandana

Content Editor

Related News