ਰੂਸ ਦਾ ਦਾਅਵਾ, ਅਮਰੀਕਾ ਤੋਂ 28 ਹੋਰ ਰੂਸੀ ਡਿਪਲੋਮੈਟਾਂ ਨੂੰ ਛੱਡਣਾ ਹੋਵੇਗਾ ਦੇਸ਼
Sunday, Feb 06, 2022 - 04:40 PM (IST)
ਮਾਸਕੋ (ਵਾਰਤਾ): ਰੂਸ ਨੇ ਸੰਭਾਵਨਾ ਜਤਾਈ ਹੈ ਕਿ ਅਮਰੀਕਾ ਉਸ ਦੇ 28 ਡਿਪਲੋਮੈਟਾਂ ਨੂੰ ਜੁਲਾਈ ਤੱਕ ਦੇਸ਼ ਛੱਡਣ ਦਾ ਆਦੇਸ਼ ਦੇਵੇਗਾ। ਉੱਥੇ ਅਮਰੀਕਾ ਨੇ ਰੂਸੀ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਕਿਹਾ ਕਿ ਹਾਲਾਂਕਿ ਅਸੀਂ ਵਾਅਦਾ ਕੀਤਾ ਹੈ ਰੂਸ ਡਿਪਲੋਮੈਟਿਕ ਸੰਬੰਧਾਂ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਰਹੇਗਾ। ਐਂਟੋਨੋਵ ਨੇ ਸੋਲੋਵਿਏਵ ਲਾਈਵ ਸ਼ੋਅ ਵਿਚ ਕਿਹਾ ਕਿ 28 ਹੋਰ ਰੂਸੀ ਡਿਪਲੋਮੈਟਾਂ ਨੂੰ 30 ਜੂਨ ਤੱਕ ਅਮਰੀਕਾ ਛੱਡਣਾ ਹੋਵੇਗਾ।
ਰਾਜਦੂਤ ਨੇ ਕਿਹਾ ਕਿ ਜਿਹੜੇ 29 ਰੂਸੀ ਡਿਪਲੋਮੈਟਾਂ ਨੂੰ ਪਿਛਲੇ ਸਾਲ ਨਵੰਬਰ ਵਿਚ ਇਸ ਜਨਵਰੀ ਦੇ ਅਖੀਰ ਤੱਕ ਅਮਰੀਕਾ ਛੱਡਣ ਲਈ ਕਿਹਾ ਗਿਆ ਸੀ ਉਹਨਾਂ ਨੂੰ ਇਕ ਦਿਨ ਦੀ ਦੇਰੀ ਹੋਣ 'ਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਗਈ ਸੀ। ਇਹ ਪੁੱਛੇ ਜਾਣ 'ਤੇ ਕੀ ਦੋਵੇਂ ਦੇਸ਼ ਡਿਪਲੋਮੈਟਿਕ ਸੰਬੰਧ ਖ਼ਤਮ ਕਰਨ ਦੇ ਕੰਢੇ ਹਨ ਤਾਂ ਰਾਜਦੂਤ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਗੇ ਦਾ ਫ਼ੈਸਲਾ ਕਰਨਗੇ। ਉਹਨਾਂ ਨੇ ਕਿਹਾ ਕਿ ਦੂਤਾਵਾਸ ਅਮਰੀਕਾ-ਰੂਸੀ ਸੰਬੰਧਾਂ ਨੂੰ ਸਧਾਰਨ ਕਰਨ ਦੀ ਕੋਸ਼ਿਸ਼ ਕਰਦਿਆਂ ਕੰਮ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਮਨਾ ਰਿਹਾ 'ਵਤਾਂਗੀ ਦਿਹਾੜਾ', PM ਜੈਸਿੰਡਾ ਨੇ ਲੋਕਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ
ਐਂਟੋਨੋਵ ਨੇ ਕਿਹਾ ਕਿ ਰੂਸੀ ਡਿਪਲੋਮੈਟਾਂ ਨੇ ਅਖੀਰੀ ਵਾਰ 3 ਫਰਵਰੀ ਨੂੰ ਵੀਆਨਾ ਵਿਚ ਆਪਣੇ ਅਮਰੀਕੀ ਹਮਰੁਤਬਿਆਂ ਨਾਲ ਮੁਲਾਕਾਤ ਕੀਤੀ ਸੀ ਪਰ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਹਨਾਂ ਨੇ ਕਿਹਾ ਕਿ ਰੂਸੀ ਸਹਿਯੋਗੀ ਇਕ ਸਕਰਾਤਮਕ ਪ੍ਰੋਗਰਾਮ ਨਾਲ ਉੱਥੇ ਗਏ ਸਨ, ਜਿਸ ਦਾ ਉਦੇਸ਼ ਪੂਰੀ ਤਰ੍ਹਾਂ ਨਾਲ ਅਮਰੀਕਾ ਅਤੇ ਰੂਸ ਵਿਚ ਡਿਪਲੋਮੈਟਿਕ ਕੰਮਾਂ ਦੀਆਂ ਸਾਰੀਆਂ ਸੀਮਾਵਾਂ ਨੂੰ ਹਟਾਉਣਾ, ਡਿਪਲੋਮੈਟਾਂ ਨੂੰ ਹਮੇਸ਼ਾ ਵਾਂਗ ਕੰਮ ਕਰਨ ਦੀ ਇਜਾਜ਼ਤ ਦੇਣਾ, ਵੀਜ਼ਾ-ਵਾਰ ਨੂੰ ਖ਼ਤਮ ਕਰਨਾ ਅਤੇ ਸਾਡੇ ਡਿਪਲੋਮੈਟਿਕ ਮਿਸ਼ਨਾਂ ਦੇ ਕੰਮਾਂ ਨੂੰ ਬਹਾਲ ਕਰਨਾ ਸੀ।