ਪੁਰਤਗਾਲ ਦੇ ਮੇਡੀਰਾ ਟਾਪੂ 'ਚ ਟੂਰਿਸਟ ਬੱਸ ਪਲਟੀ, 28 ਦੀ ਮੌਤ
Thursday, Apr 18, 2019 - 01:43 AM (IST)

ਮੇਡੀਰਾ - ਪੁਰਤਗਾਲ ਦੇ ਮੇਡੀਰਾ ਟਾਪੂ 'ਤੇ ਬੁੱਧਵਾਰ ਨੂੰ ਇਕ ਟੂਰਿਸਟ ਬੱਸ ਪਲਟ ਗਈ, ਜਿਸ 'ਚ ਕਰੀਬ 28 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸਥਾਨਕ ਅਖਬਾਰ ਏਜੰਸੀ ਲੂਸਾ ਦੇ ਮੇਅਰ ਫਿਲੀਸ ਸੂਸਾ ਦੇ ਹਵਾਲੇ ਤੋਂ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਅਜੇ ਕੋਈ ਪੁਖਤਾ ਗਿਣਤੀ ਨਹੀਂ ਹੈ। ਘਟਨਾ ਸ਼ਾਮ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਬੱਸ 'ਚ ਕਰੀਬ 57 ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ 37 ਲੋਕਾਂ ਨੂੰ ਬੱਸ 'ਚੋਂ ਬਾਹਰ ਕੱਢ ਲਿਆ ਗਿਆ ਹੈ। ਪੁਰਤਗਾਲੀ ਅਖਬਾਰ ਏਜੰਸੀ ਮੁਤਾਬਕ, ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 17 ਮਰਦ ਅਤੇ 11 ਔਰਤਾਂ ਸ਼ਾਮਲ ਹਨ।