27 ਚੀਨੀ ਲੜਾਕੂ ਜਹਾਜ਼ ਤਾਈਵਾਨ ਦੇ ਏਅਰ ਡਿਫੈਂਸ ਜ਼ੋਨ ''ਚ ਹੋਏ ਦਾਖ਼ਲ

Sunday, Aug 04, 2024 - 05:57 AM (IST)

27 ਚੀਨੀ ਲੜਾਕੂ ਜਹਾਜ਼ ਤਾਈਵਾਨ ਦੇ ਏਅਰ ਡਿਫੈਂਸ ਜ਼ੋਨ ''ਚ ਹੋਏ ਦਾਖ਼ਲ

ਤਾਈਪੇ : ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਤਾਈਵਾਨ ਸਟ੍ਰੇਟ ਦੇ ਨੇੜੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੁਆਰਾ ਗਤੀਵਿਧੀਆਂ ਵਿਚ ਵਾਧੇ ਦੀ ਸੂਚਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ-16 ਅਤੇ ਕੇਜੇ-500 ਸਮੇਤ 28 ਤੋਂ ਵੱਧ ਚੀਨੀ ਜਹਾਜ਼ਾਂ ਦਾ ਪਤਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਮੰਤਰਾਲੇ ਮੁਤਾਬਕ ਪੀਐੱਲਏ ਦੇ 27 ਜਹਾਜ਼ਾਂ ਨੇ ਮੱਧ ਰੇਖਾ ਦੀ ਉਲੰਘਣਾ ਕੀਤੀ। ਉਹ ਤਾਈਵਾਨ ਦੇ ਉੱਤਰੀ, ਮੱਧ, ਦੱਖਣ-ਪੱਛਮੀ, ਦੱਖਣ-ਪੂਰਬੀ ਅਤੇ ਪੂਰਬੀ ਹਵਾਈ ਰੱਖਿਆ ਪਛਾਣ ਖੇਤਰ ਵਿਚ ਦਾਖਲ ਹੋਏ। ਤਾਈਵਾਨ ਦੀ ਫੌਜ ਨੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਅਤੇ ਘੁਸਪੈਠ ਦਾ ਤੁਰੰਤ ਮੂੰਹਤੋੜ ਜਵਾਬ ਦਿੱਤਾ। 

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਅਚਾਨਕ 9/11 ਸਮਝੌਤਾ ਕੀਤਾ ਰੱਦ

ਤਾਈਵਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਮਿਲਾ ਕੇ 28 ਪੀਐੱਲਏ ਦੇ ਵੱਖ-ਵੱਖ ਕਿਸਮਾਂ ਦੇ ਜਹਾਜ਼ਾਂ ਦਾ ਅੱਜ 07.50 ਵਜੇ ਸਵੇਰੇ ਪਤਾ ਲਗਾਇਆ ਗਿਆ ਸੀ, ਜਿਸ ਵਿੱਚੋਂ 27 ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਦੀ ਮੱਧ ਰੇਖਾ ਨੂੰ ਪਾਰ ਕੀਤਾ ਅਤੇ ਉੱਤਰੀ, ਮੱਧ, ਦੱਖਣ-ਪੱਛਮੀ, ਦੱਖਣ-ਪੂਰਬੀ ਅਤੇ ਪੂਰਬੀ ਖੇਤਰ ਵਿਚ ਦਾਖਲ ਹੋਏ। ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਦੇ ਜਹਾਜ਼ਾਂ ਨੇ ਤਾਈਵਾਨ ਦੇ ਦੱਖਣ-ਪੱਛਮੀ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ ਵਿਚ ਦਾਖਲ ਹੁੰਦੇ ਹੋਏ ਪੀਐੱਲਏ ਦੇ 11 ਜਹਾਜ਼ਾਂ ਨੇ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ।

ਦੱਸਣਯੋਗ ਹੈ ਕਿ 30 ਜੁਲਾਈ ਨੂੰ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਚੀਨੀ ਸਰਕਾਰ 'ਤੇ ਤਾਈਵਾਨ ਵਿਰੁੱਧ ਆਪਣੀਆਂ ਫੌਜੀ ਗਤੀਵਿਧੀਆਂ ਨੂੰ ਜਾਇਜ਼ ਠਹਿਰਾਉਣ ਲਈ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੀ ਗਲਤ ਵਿਆਖਿਆ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ ਸੰਯੁਕਤ ਰਾਸ਼ਟਰ ਦੇ ਮਤੇ 2758 ਦੀ ਗਲਤ ਵਿਆਖਿਆ ਲਈ ਚੀਨ ਦੀ ਨਿੰਦਾ ਕੀਤੀ, ਜਿਸ ਵਿਚ ਇਸਦੇ "ਇਕ ਚੀਨ" ਸਿਧਾਂਤ ਨਾਲ ਅਣਉੱਚਿਤ ਸਬੰਧ ਬਣਾਉਣਾ ਵੀ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News