ਕੈਨੇਡਾ 'ਚ ਲਾਪਤਾ ਹੋਈ 25 ਸਾਲ ਦੀ ਭਾਰਤੀ ਔਰਤ, ਪੁਲਸ ਨੇ ਜਾਰੀ ਕੀਤੀ ਤਸਵੀਰ

01/23/2023 11:52:56 AM

ਟੋਰਾਂਟੋ (ਬਿਊਰੋ) ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਤੋਂ ਲਾਪਤਾ 25 ਸਾਲ ਦੀ ਭਾਰਤੀ ਮੂਲ ਦੀ ਔਰਤ ਦੀ ਇਕ ਤਸਵੀਰ ਜਾਰੀ ਕੀਤੀ ਗਈ ਹੈ। ਨਾਲ ਹੀ ਪੀਲ ਖੇਤਰ- 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਨੇ ਲਾਪਤਾ ਔਰਤ ਦਾ ਪਤਾ ਲਗਾਉਣ ਵਿੱਚ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ ਹੈ।ਯਸ਼ਿਕਾ ਗੁਪਤਾ ਨੂੰ ਆਖਰੀ ਵਾਰ ਵੀਰਵਾਰ, ਜਨਵਰੀ 19, 2023 ਨੂੰ ਲਗਭਗ 9:30 ਵਜੇ ਬਰੈਂਪਟਨ ਸਿਟੀ ਵਿੱਚ ਸਟੀਲਜ਼ ਐਵੇਨਿਊ ਵੈਸਟ ਅਤੇ ਕਲੇਮੈਂਟਾਈਨ ਡਰਾਈਵ ਦੇ ਖੇਤਰ ਵਿੱਚ ਦੇਖਿਆ ਗਿਆ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਜਹਾਜ਼ ਹਾਦਸਾ: ਭਾਰਤੀ ਨਾਗਰਿਕਾਂ ਦੀ ਲਾਸ਼ਾਂ ਦੀ ਹੋਈ ਪਛਾਣ, ਅੱਜ ਸੌਂਪੀਆਂ ਜਾਣਗੀਆਂ ਮ੍ਰਿਤਕ ਦੇਹਾਂ

ਯਸ਼ਿਕਾ ਗੁਪਤਾ ਨੂੰ ਦੱਖਣੀ ਏਸ਼ੀਆਈ ਮੂਲ ਦੀ ਔਰਤ ਵਜੋਂ ਦੱਸਿਆ ਗਿਆ ਹੈ। ਉਸ ਦੀ ਹਾਈਟ 5’3” ਅਤੇ ਗੂੜ੍ਹੀਆਂ ਭੂਰੀਆਂ ਅੱਖਾਂ ਵਜੋਂ ਵਰਣਿਤ ਕੀਤਾ ਗਿਆ ਹੈ। ਉਸਨੂੰ ਆਖਰੀ ਵਾਰ ਬਰਗੰਡੀ/ਮਰੂਨ ਲੰਬੇ ਸਲੀਪਵੀਅਰ/ਟਰੈਕਸੂਟ ਅਤੇ ਕਾਲੇ ਬੂਟ ਪਹਿਨੇ ਦੇਖਿਆ ਗਿਆ ਸੀ।ਪੁਲਸ ਅਤੇ ਪਰਿਵਾਰ ਉਸ ਦੀ ਤੰਦਰੁਸਤੀ ਲਈ ਚਿੰਤਤ ਹਨ। ਯਸ਼ਿਕਾ ਗੁਪਤਾ ਸਬੰਧੀ ਕੋਈ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਜਾਣਕਾਰੀ ਦੇਣ ਲਈ ਕਿਸੇ ਵੀ ਵਿਅਕਤੀ ਨੂੰ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (905) 453-2121, ਐਕਸਟੈਂਸ਼ਨ 2233 'ਤੇ ਕਾਲ ਕਰਨ ਲਈ ਕਿਹਾ ਗਿਆ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News