ਜਰਮਨੀ ''ਚ ਘਟਣ ਲੱਗਾ ਕੋਰੋਨਾ ਪ੍ਰਕੋਪ, 24 ਘੰਟੇ ''ਚ ਸਿਰਫ ਇੰਨੇ ਮਾਮਲੇ

Sunday, Jun 14, 2020 - 01:58 PM (IST)

ਬਰਲਿਨ— ਜਰਮਨੀ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਸੰਕਰਮਣ ਦੇ 247 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਵਾਇਰਸ ਨਾਲ ਸੰਕ੍ਰਮਿਤ 6 ਲੋਕਾਂ ਦੀ ਮੌਤ ਹੋ ਗਈ।

ਪਿਛਲੇ ਦਿਨ ਦੀ ਤੁਲਨਾ 'ਚ ਨਵੇਂ ਮਾਮਲਿਆਂ ਤੇ ਮ੍ਰਿਤਕਾਂ ਦੋਹਾਂ ਦੀ ਗਿਣਤੀ 'ਚ ਕਮੀ ਆਈ ਹੈ। ਰੋਬਟਰ ਕੋਚ ਸੰਸਥਾਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੰਸਥਾਨ ਮੁਤਾਬਕ, ਜਰਮਨੀ 'ਚ ਸਨੀਵਾਰ ਨੂੰ 348 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 18 ਮਰੀਜ਼ਾਂ ਦੀ ਮੌਤ ਹੋਈ ਸੀ। ਜਰਮਨੀ 'ਚ ਇਸ ਮਹਾਮਾਰੀ ਨਾਲ ਸੰਕ੍ਰਮਿਤਾਂ ਦੀ ਕੁੱਲ ਗਿਣਤੀ 1,86,269 'ਤੇ ਪਹੁੰਚ ਗਈ ਹੈ। ਉੱਥੇ ਹੀ, ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8,787 ਹੋ ਗਈ ਹੈ। ਜਰਮਨੀ ਸਰਕਾਰ ਲਈ ਅੰਕੜੇ ਜੁਟਾਉਣ ਵਾਲੇ ਸੰਸਥਾਨ ਮੁਤਾਬਕ, ਜ਼ਿਆਦਾਤਰ ਮਾਮਲਿਆਂ 'ਚ ਬਵੇਰੀਆ ਤੋਂ 47,626 ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਉੱਤਰੀ ਰਾਇਨ-ਵੈਸਟਫੇਲੀਆ ਤੋਂ 39,233 ਅਤੇ ਬਾਡੇਨ-ਵਾਟਮਬਰਗ ਤੋਂ 35,090 ਦਰਜ ਕੀਤੇ ਗਏ ਹਨ।


Sanjeev

Content Editor

Related News