ਚਿੱਲੀ : ਅੱਗ ਕਾਰਨ 245 ਘਰ ਸੜੇ, ਮਾਮਲਾ ਸ਼ੱਕ ਦੇ ਦਾਇਰੇ ''ਚ

Thursday, Dec 26, 2019 - 01:16 PM (IST)

ਚਿੱਲੀ : ਅੱਗ ਕਾਰਨ 245 ਘਰ ਸੜੇ, ਮਾਮਲਾ ਸ਼ੱਕ ਦੇ ਦਾਇਰੇ ''ਚ

ਵੈਲਪਰਾਸੀਓ— ਚਿੱਲੀ ਦੇ ਬੰਦਰਗਾਹ ਸ਼ਹਿਰ ਵੈਲਪਰਾਸੀਓ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਹੈਲੀਕਾਪਟਰਾਂ ਨੇ ਹਜ਼ਾਰਾਂ ਗੈਲਨ ਪਾਣੀ ਦਾ ਛਿੜਕਾਅ ਕੀਤਾ। ਅੱਗ 'ਚ ਹੁਣ ਤਕ 200 ਤੋਂ ਜ਼ਿਆਦਾ ਘਰ ਸੜ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 245 ਘਰਾਂ 'ਚੋਂ ਕਈ ਜਾਂ ਤਾਂ ਸੜ ਗਏ ਹਨ ਜਾਂ ਵਧੇਰੇ ਨੁਕਸਾਨੇ ਗਏ ਹਨ। ਮੰਗਲਵਾਰ ਨੂੰ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਜਿਸ ਮਗਰੋਂ ਸ਼ਹਿਰ ਦੇ ਰੋਕੁਆਂਤ ਅਤੇ ਸਾਨ ਰੋਕ ਹਿਲਜ਼ 'ਚ ਰਹਿ ਰਹੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਇਹ ਸਾਰਾ ਮਾਮਲਾ ਸ਼ੱਕ ਦੇ ਦਾਇਰੇ 'ਚ ਲੱਗ ਰਿਹਾ ਹੈ।

ਨਿਵਾਸੀਆਂ ਨੂੰ ਉੱਥੋਂ ਹਟਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ। ਅੱਗ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਖੇਤੀਬਾੜੀ ਮੰਤਰੀ ਐਂਟੋਨੀਓ ਵਾਲਕਰ ਨੇ ਬੁੱਧਵਾਰ ਸ਼ਾਮ ਦੱਸਿਆ ਕਿ ਅੱਗ 'ਚ 200 ਤੋਂ ਵਧੇਰੇ ਘਰ ਸਾੜੇ ਗਏ ਅਤੇ 1000 ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ। ਇਸ ਕਾਰਨ ਪਹਿਲਾਂ ਗ੍ਰਹਿ ਮੰਤਰੀ ਗੋਂਜਾਲੋ ਬਲੂਮੇਲ ਨੇ ਕਿਹਾ ਕਿ ਸ਼ੱਕ ਹੈ ਕਿ ਇਹ ਅੱਗ ਲਗਾਈ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਪ੍ਰਸ਼ਾਸਨ ਨੂੰ ਦੇਣ ਦੀ ਅਪੀਲ ਕੀਤੀ ਹੈ।


Related News