ਮਾਰਚ ਦੇ ਮੁਕਾਬਲੇ ਅਪ੍ਰੈਲ ''ਚ ਪਾਕਿਸਤਾਨ ਵਿਖੇ ਅੱਤਵਾਦੀ ਹਮਲਿਆਂ ''ਚ 24% ਵਾਧਾ : PICSS

05/05/2022 2:07:10 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਇਸ ਸਾਲ ਮਾਰਚ ਦੇ ਮੁਕਾਬਲੇ ਅਪ੍ਰੈਲ ਵਿਚ ਅੱਤਵਾਦੀ ਹਮਲਿਆਂ ਦੀ ਗਿਣਤੀ ਵਿਚ 24 ਫੀਸਦੀ ਵਾਧਾ ਹੋਇਆ ਹੈ। ਇਹ ਜਾਣਕਾਰੀ ਇਕ ਸੰਸਥਾ ਵੱਲੋਂ ਜਾਰੀ ਅੰਕੜਿਆਂ 'ਚ ਦਿੱਤੀ ਗਈ। ਪਾਕਿਸਤਾਨ ਇੰਸਟੀਚਿਊਟ ਫਾਰ ਕੰਫਲਿਕਟ ਐਂਡ ਸਕਿਓਰਿਟੀ ਸਟੱਡੀਜ਼ (PICSS) ਨੇ ਬੁੱਧਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਅੱਤਵਾਦੀਆਂ ਨੇ ਅਪ੍ਰੈਲ ਵਿੱਚ 34 ਹਮਲੇ ਕੀਤੇ, ਜਿਹਨਾਂ ਵਿੱਚ 34 ਸੁਰੱਖਿਆ ਕਰਮਚਾਰੀਆਂ ਸਮੇਤ ਕੁੱਲ 55 ਲੋਕ ਮਾਰੇ ਗਏ। ਇਨ੍ਹਾਂ ਹਮਲਿਆਂ 'ਚ ਮਾਰੇ ਗਏ ਲੋਕਾਂ 'ਚ 13 ਨਾਗਰਿਕ ਅਤੇ 8 ਅੱਤਵਾਦੀ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਹਮਲਿਆਂ 'ਚ ਕੁੱਲ 25 ਲੋਕ ਜ਼ਖਮੀ ਹੋਏ, ਜਿਨ੍ਹਾਂ 'ਚ 11 ਸੁਰੱਖਿਆ ਕਰਮਚਾਰੀ ਅਤੇ 14 ਨਾਗਰਿਕ ਸ਼ਾਮਲ ਹਨ। 

ਪੀ.ਆਈ.ਸੀ.ਐਸ.ਐਸ. ਦੇ ਅਨੁਸਾਰ ਮਾਰਚ 2022 ਵਿੱਚ ਪਾਕਿਸਤਾਨ ਵਿੱਚ ਕੁੱਲ 26 ਅੱਤਵਾਦੀ ਹਮਲੇ ਹੋਏ, ਜਿਨ੍ਹਾਂ ਵਿੱਚ 115 ਲੋਕ ਮਾਰੇ ਗਏ ਅਤੇ 288 ਲੋਕ ਜ਼ਖਮੀ ਹੋਏ। ਬਿਆਨ ਵਿਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਹਮਲੇ ਉਸ ਸਮੇਂ ਦੇ ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰਾਂ (FATA) ਜਾਂ ਕਬਾਇਲੀ ਖੇਤਰਾਂ ਵਿਚ ਹੋਏ ਸਨ। ਇਸ ਤੋਂ ਬਾਅਦ ਮੁੱਖ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬੇ ਸਨ। ਪੀ.ਆਈ.ਸੀ.ਐਸ.ਐਸ. ਦੇ ਅਨੁਸਾਰ ਤਤਕਾਲੀ ਐੱਫ.ਏ.ਟੀ.ਏ. ਵਿੱਚ 16 ਅੱਤਵਾਦੀ ਹਮਲੇ ਦਰਜ ਕੀਤੇ ਗਏ ਸਨ, ਜਿਸ ਵਿੱਚ 21 ਸੁਰੱਖਿਆ ਕਰਮਚਾਰੀ, 7 ਅੱਤਵਾਦੀ ਅਤੇ ਤਿੰਨ ਨਾਗਰਿਕਾਂ ਸਮੇਤ 31 ਲੋਕ ਮਾਰੇ ਗਏ ਸਨ। ਇਨ੍ਹਾਂ ਹਮਲਿਆਂ 'ਚ ਛੇ ਸੁਰੱਖਿਆ ਮੁਲਾਜ਼ਮ ਅਤੇ ਚਾਰ ਨਾਗਰਿਕ ਜ਼ਖ਼ਮੀ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਯੂਰਪ ਯਾਤਰਾ 'ਤੇ PM ਮੋਦੀ ਨੇ ਨੌਰਡਿਕ ਨੇਤਾਵਾਂ ਨੂੰ ਦਿੱਤੇ ਭਾਰਤ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੇ 'ਤੋਹਫ਼ੇ'

ਬਿਆਨ ਵਿਚ ਅੱਗੇ ਕਿਹਾ ਗਿਆ ਕਿ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਵਿਚ 10 ਹਮਲੇ ਕੀਤੇ, ਜਿਸ ਵਿਚ 12 ਸੁਰੱਖਿਆ ਕਰਮਚਾਰੀ ਅਤੇ 5 ਨਾਗਰਿਕ ਮਾਰੇ ਗਏ। ਇਨ੍ਹਾਂ ਹਮਲਿਆਂ 'ਚ ਤਿੰਨ ਨਾਗਰਿਕ ਅਤੇ ਬਰਾਬਰ ਗਿਣਤੀ 'ਚ ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ। ਬਲੋਚਿਸਤਾਨ 'ਚ ਚਾਰ ਅੱਤਵਾਦੀ ਹਮਲਿਆਂ 'ਚ ਇਕ ਸੁਰੱਖਿਆ ਅਧਿਕਾਰੀ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇਕ ਸੁਰੱਖਿਆ ਅਧਿਕਾਰੀ ਅਤੇ ਚਾਰ ਨਾਗਰਿਕ ਜ਼ਖਮੀ ਹੋ ਗਏ। ਸਿੰਧ 'ਚ ਚਾਰ ਅੱਤਵਾਦੀ ਹਮਲੇ ਹੋਏ, ਜਿਸ 'ਚ ਚਾਰ ਨਾਗਰਿਕ ਅਤੇ ਇਕ ਅੱਤਵਾਦੀ ਮਾਰਿਆ ਗਿਆ। ਕਰਾਚੀ ਵਿੱਚ ਹੋਏ ਹਮਲਿਆਂ ਵਿੱਚ ਕਰਾਚੀ ਯੂਨੀਵਰਸਿਟੀ ਵਿੱਚ ਚੀਨੀ ਅਧਿਆਪਕਾਂ ਨੂੰ ਲਿਜਾ ਰਹੀ ਇੱਕ ਵੈਨ 'ਤੇ ਆਤਮਘਾਤੀ ਹਮਲਾ ਵੀ ਸ਼ਾਮਲ ਹੈ। ਅਪ੍ਰੈਲ ਵਿੱਚ ਪੰਜਾਬ ਵਿੱਚ ਕੋਈ ਅੱਤਵਾਦੀ ਹਮਲਾ ਨਹੀਂ ਹੋਇਆ। ਇਸ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖ਼ਿਲਾਫ਼ 22 ਵਾਰ ਕਾਰਵਾਈ ਕੀਤੀ, ਜਿਸ 'ਚ 11 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ 27 ਅੱਤਵਾਦੀ ਮਾਰੇ ਗਏ। ਸਭ ਤੋਂ ਵੱਧ ਗ੍ਰਿਫ਼ਤਾਰੀਆਂ ਪੰਜਾਬ ਵਿੱਚ ਹੋਈਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News