ਡੌਂਕੀ ਲਗਾ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ 'ਚ 230 ਭਾਰਤੀ ਫਸੇ

Tuesday, Dec 17, 2024 - 10:14 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਇੱਕ ਰਸਤਾ ਬੰਦ ਹੁੰਦਾ ਹੈ ਤਾਂ ਲੋਕ ਦੂਜੇ ਰਸਤੇ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ। ਹਾਲ ਹੀ ਵਿੱਚ 170 ਗੁਜਰਾਤੀਆਂ ਸਮੇਤ 230 ਦੇ ਕਰੀਬ ਭਾਰਤੀ ਸ਼ਾਰਜਾਹ (ਯੂ.ਏ.ਈ) ਵਿਚ ਫਸ ਗਏ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਫਿਰਾਕ ਵਿਚ ਸਨ। ਏਜੰਟਾਂ ਨੇ ਇਨ੍ਹਾਂ ਨੂੰ ਦੁਬਈ ਤੋਂ ਬ੍ਰਾਜ਼ੀਲ ਲਈ ਇਕ ਚਾਰਟਰਡ ਫਲਾਈਟ ਰਾਹੀਂ ਭੇਜਣ ਦਾ ਵਾਅਦਾ ਕੀਤਾ ਸੀ। ਬ੍ਰਾਜ਼ੀਲ ਤੋਂ ਇਨ੍ਹਾਂ ਨੇ ਸੜਕ ਰਸਤਿਓਂ ਮੈਕਸੀਕੋ ਸਰਹੱਦ ਰਾਹੀਆਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣਾ ਸੀ। 

ਇਹ ਵੀ ਪੜ੍ਹੋ: ਦਿਲ ਹੋਣਾ ਚਾਹੀਦੈ ਜਵਾਨ ਉਮਰਾਂ 'ਚ ਕੀ ਰੱਖਿਆ, 82 ਸਾਲਾ ਬੇਬੇ ਨੇ ਸਟੇਜ 'ਤੇ ਲਾਏ ਠੁਮਕੇ (ਵੀਡੀਓ)

ਇਨ੍ਹਾਂ ਸਾਰਿਆਂ ਨੇ 11 ਦਸੰਬਰ ਨੂੰ ਦੁਬਈ ਤੋਂ ਰਵਾਨਾ ਹੋਣਾ ਸੀ। ਇਸ ਲਈ ਏਜੰਟਾਂ ਨੇ ਚਾਰਟਰਡ ਫਲਾਈਟ ਬੁੱਕ ਕਰਨ ਲਈ ਇਨ੍ਹਾਂ 230 ਲੋਕਾਂ ਤੋਂ ਪਹਿਲਾਂ ਹੀ 3 ਕਰੋੜ ਰੁਪਏ ਲੈ ਲਏ ਸਨ। ਹਾਲਾਂਕਿ ਮੈਕਸੀਕੋ-ਅਮਰੀਕਾ ਸਰਹੱਦ 'ਤੇ ਸਥਿਤੀਆਂ ਨੂੰ ਲੈ ਕੇ ਚਿੰਤਾਵਾਂ ਕਾਰਨ ਫਲਾਈਟ ਨੂੰ 20 ਦਸੰਬਰ ਲਈ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ, ਯਾਤਰੀਆਂ ਨੂੰ ਪੱਕਾ ਭਰੋਸਾ ਦਿੱਤਾ ਗਿਆ ਕਿ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਸਾਰਿਆਂ ਨੂੰ ਅਮਰੀਕਾ ਭੇਜਿਆ ਜਾਵੇਗਾ।" ਫਿਲਹਾਲ ਇਸ ਸਮੇਂ ਇਹ ਸਾਰੇ ਲੋਕ ਦੁਬਈ ਦੇ ਸ਼ਾਰਜਾਹ ਦੇ ਦਾਨਾ ਹੋਟਲ ਵਿੱਚ ਠਹਿਰੇ ਹੋਏ ਹਨ।

ਇਹ ਵੀ ਪੜ੍ਹੋ: ਬ੍ਰਿਟੇਨ 'ਚ 12 ਸਾਲਾ ਕੁੜੀ 'ਤੇ ਲੱਗਾ ਭਾਰਤੀ ਵਿਅਕਤੀ ਦੇ ਕਤਲ ਦਾ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News