ਲਹਿੰਦੇ ਪੰਜਾਬ ''ਚ ਟੀਟੀਪੀ ਦੇ 7 ਮੈਂਬਰਾਂ ਸਮੇਤ 23 ਅੱਤਵਾਦੀ ਗ੍ਰਿਫ਼ਤਾਰ
Wednesday, Jan 15, 2025 - 04:41 PM (IST)
ਲਾਹੌਰ (ਪੀਟੀਆਈ) : ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਸੱਤ ਮੈਂਬਰਾਂ ਸਮੇਤ 23 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : FasTag ਦੇ ਨਿਯਮਾਂ 'ਚ ਹੋਇਆ ਬਦਲਾਅ, ਇਸ ਤਰੀਕ ਤੋਂ ਹੋਣਗੇ ਲਾਗੂ
ਪੰਜਾਬ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਪਿਛਲੇ ਇੱਕ ਹਫ਼ਤੇ ਦੌਰਾਨ ਸੂਬੇ ਵਿੱਚ 23 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ, ਖਾਸ ਕਰਕੇ ਲਾਹੌਰ ਵਿੱਚ ਇੱਕ ਵੱਡੀ ਅੱਤਵਾਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਸੀਟੀਡੀ ਨੇ ਕਿਹਾ ਕਿ "ਫਿਤਨਾ-ਉਲ-ਖਵਾਰੀਜ (ਟੀਟੀਪੀ) ਦੇ ਸੱਤ ਅੱਤਵਾਦੀ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਟੀਟੀਪੀ ਅੱਤਵਾਦੀਆਂ ਨੂੰ ਲਾਹੌਰ ਤੋਂ ਵਿਸਫੋਟਕਾਂ ਅਤੇ ਇੱਕ ਮਹੱਤਵਪੂਰਨ ਵਿਦਿਅਕ ਸੰਸਥਾ ਦੇ ਨਕਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।"
ਇਹ ਵੀ ਪੜ੍ਹੋ : HMPV ਮਗਰੋਂ ਇਕ ਹੋਰ ਵਾਇਰਸ ਕਾਰਨ ਫੈਲੀ ਦਹਿਸ਼ਤ! ਹੋਈ ਅੱਠ ਲੋਕਾਂ ਦੀ ਮੌਤ, ਨਹੀਂ ਹੈ ਕੋਈ ਇਲਾਜ
ਸੀਟੀਡੀ ਨੇ ਕਿਹਾ ਕਿ ਉਸਨੇ ਪੰਜਾਬ ਦੇ ਲਾਹੌਰ, ਜੇਹਲਮ, ਸਿਆਲਕੋਟ, ਰਾਵਲਪਿੰਡੀ, ਗੁਜਰਾਤ, ਮੀਆਂਵਾਲੀ, ਸਰਗੋਧਾ ਅਤੇ ਫੈਸਲਾਬਾਦ ਜ਼ਿਲ੍ਹਿਆਂ 'ਚ 200 ਖੁਫੀਆ ਕਾਰਵਾਈਆਂ ਕੀਤੀਆਂ। ਗ੍ਰਿਫ਼ਤਾਰ ਅੱਤਵਾਦੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e