ਵੈਨਜ਼ੁਏਲਾ ਦੀ ਜੇਲ ''ਚ ਝੜਪ ਕਾਰਨ 23 ਕੈਦੀਆਂ ਦੀ ਮੌਤ

05/25/2019 10:56:58 AM

ਕਾਰਾਕਸ— ਵੈਨਜ਼ੁਏਲਾ ਦੀ ਇਕ ਜੇਲ 'ਚ ਸ਼ੁੱਕਰਵਾਰ ਨੂੰ ਹਥਿਆਰਬੰਦ ਕੈਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਪ ਹੋ ਗਈ। ਜਿਸ 'ਚ ਘੱਟ ਤੋਂ ਘੱਟ 23 ਕੈਦੀ ਮਾਰੇ ਗਏ। ਕੈਦੀਆਂ ਦੇ ਇਕ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ। ਵੈਨਜ਼ੁਏਲਾ ਪ੍ਰਿਜ਼ਨ ਆਬਜ਼ਰਵੇਟਰੀ ਦੇ ਹੁਮਬ੍ਰੇਤੋ ਪ੍ਰਾਦੋ ਨੇ ਦੱਸਿਆ ਕਿ ਸਾਮਾਨ ਖੋਹ ਲਏ ਜਾਣ ਦੇ ਡਰ ਤੋਂ ਕੈਦੀਆਂ ਨੇ ਜੇਲ ਅਧਿਕਾਰੀਆਂ ਨੂੰ ਅੰਦਰ ਦਾਖਲ ਨਾ ਹੋਣ ਦਿੱਤਾ। 

ਉਸ ਸਮੇਂ ਕਈ ਕੈਦੀਆਂ ਕੋਲ ਹਥਿਆਰ ਸਨ। ਉਨ੍ਹਾਂ ਨੇ ਦੱਸਿਆ ਕਿ ਝੜਪ 'ਚ ਘੱਟ ਤੋਂ ਘੱਟ 18 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਜੇਲ 'ਚ ਇਕ ਧਮਾਕਾ ਹੋਣ ਦੀ ਵੀ ਖਬਰ ਮਿਲੀ ਹੈ। ਵੈਨਜ਼ੁਏਲਾ ਦੀਆਂ ਜੇਲਾਂ 'ਚ ਹੋਣ ਵਾਲੀਆਂ ਝੜਪਾਂ 'ਚ 2017 ਤੋਂ ਹੁਣ ਤਕ 130 ਤੋਂ ਜ਼ਿਆਦਾ ਕੈਦੀਆਂ ਦੀ ਮੌਤ ਹੋ ਚੁੱਕੀ ਹੈ।


Related News