ਟੂਰਿਸਟ ਵੀਜ਼ਾ ''ਤੇ ਗਏ 23 ਭਾਰਤੀ ਸ਼੍ਰੀਲੰਕਾ ''ਚ ਗ੍ਰਿਫਤਾਰ

Wednesday, Mar 14, 2018 - 04:26 PM (IST)

ਟੂਰਿਸਟ ਵੀਜ਼ਾ ''ਤੇ ਗਏ 23 ਭਾਰਤੀ ਸ਼੍ਰੀਲੰਕਾ ''ਚ ਗ੍ਰਿਫਤਾਰ

ਕੋਲੰਬੋ (ਬਿਊਰੋ)— ਸ਼੍ਰੀਲੰਕਾ ਵਿਚ ਟੂਰਿਸਟ ਵੀਜ਼ਾ 'ਤੇ ਗਏ 23 ਭਾਰਤੀਆਂ ਨੂੰ ਬੁੱੱਧਵਾਰ ਨੂੰ ਕਥਿਤ ਤੌਰ 'ਤੇ ਕੰਮ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਮੀਗਰੇਸ਼ਨ ਅਤੇ ਐਮੀਗਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਗ੍ਰਿਫਤਾਰ ਸ਼ੱਕੀਆਂ ਵਿਚੋਂ 9 ਜੋਤਸ਼ੀ ਸਨ ਜਦਕਿ 9 ਹੋਰ ਕੱਪੜਿਆਂ ਦੀ ਵਿਕਰੀ ਦਾ ਕੰਮ ਕਰ ਰਹੇ ਸਨ। 5 ਹੋਰ ਸ਼ੱਕੀ ਨਾਗਰਿਕ ਤਰਖਾਣ ਦਾ ਕੰਮ ਕਰ ਰਹੇ ਸਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਮੀਗਰੇਸ਼ਨ ਵਿਭਾਗ 23 ਭਾਰਤੀਆਂ ਦੇ ਪਾਸਪੋਰਟ ਜ਼ਬਤ ਕਰਨ ਅਤੇ ਅੱਗੇ ਦੀ ਜਾਂਚ ਕਰਨ ਲਈ ਕਦਮ ਉਠਾਏਗਾ।


Related News