ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 22 ਸਾਲਾ ਪੰਜਾਬਣ ਦੀ ਮੌਤ

Thursday, Jan 06, 2022 - 04:48 PM (IST)

ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 22 ਸਾਲਾ ਪੰਜਾਬਣ ਦੀ ਮੌਤ

ਆਕਲੈਂਡ (ਹਰਮੀਕ ਸਿੰਘ) - ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ 'ਚ ਉਸ ਵੇਲੇ ਮਯੂਸੀ ਛਾਅ ਗਈ ਜਦੋਂ 22 ਸਾਲਾ ਪੰਜਾਬੀ ਕੁੜੀ ਸ਼ਿਵਮ ਕੌਰ (ਖੁਸ਼ੀ) ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ। ਇਹ ਹਾਦਸਾ 4 ਜਨਵਰੀ ਦੀ ਸ਼ਾਮ ਤਕਰੀਬਨ 4 ਵਜੇ ਉਦੋਂ ਵਾਪਰਿਆ, ਜਦੋ ਸ਼ਿਵਮ ਕੌਰ ਆਪਣੇ ਕਾਰ ਚਾਲਕ ਸਾਥੀ ਨਾਲ ਕੈਬਰਿਂਜ ਕੋਲ ਪੈਂਦੇ ਟਾਉਪੀਰੀ ਟਾਊਨ ਜਾ ਰਹੀ ਸੀ। ਇਸ ਦੌਰਾਨ ਸੜਕ ਵਿਚਕਾਰ ਹੰਪ/ਸਪੀਡ ਬਰੇਕਰ ਤੋਂ ਲੰਘਣ ਦੌਰਾਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਟ੍ਰਾਂਸਫਾਰਮਰ ਜਾ ਟਕਰਾਈ। ਟੱਕਰ ਹੁੰਦਿਆਂ ਹੀ ਗੱਡੀ ਅਤੇ ਟ੍ਰਾਂਸਫਾਰਮਰ ਨੂੰ ਅੱਗ ਲੱਗ ਗਈ ਤੇ ਸ਼ਿਵਮ ਕੌਰ ਅੱਗ ਨਾਲ ਬੁਰੀ ਤਰਾਂ ਝੁਲ਼ਸ ਗਈ,  ਜਿਸ ਨਾਲ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਕਾਰ ਚਾਲਕ ਸਾਥੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਕਜ਼ਾਕਿਸਤਾਨ 'ਚ ਤੇਲ ਦੀਆਂ ਕੀਮਤਾਂ ਵਧਣ ਨਾਲ ਭੜਕੀ ਹਿੰਸਾ ਤੋਂ ਬਾਅਦ ਐਮਰਜੈਂਸੀ ਲਾਗੂ, ਡਿੱਗੀ ਸਰਕਾਰ

ਸ਼ਿਵਮ ਕੌਰ ਆਕਲੈਂਡ ਦੇ ਪਾਪਾਟੋਏਟੋਏ ਸਬਰਬ ਦੀ ਰਹਿਣ ਵਾਲੀ ਸੀ ਅਤੇ ਹੁਣੇ ਹੀ ਲਾਅ ਦੀ ਡਿਗਰੀ ਹਾਸਲ ਕਰ ਵਕੀਲ ਬਣੀ ਸੀ। ਸ਼ਿਵਮ ਆਪਣੇ ਮਾਪਿਆਂ ਬਲਦੇਵ ਸਿੰਘ ਅਤੇ ਰਜਿੰਦਰਪਾਲ ਕੌਰ ਅਤੇ ਇਕ ਵੱਡੇ ਭਰਾ ਨਾਲ 2015 ਤੋਂ ਆਕਲੈਂਡ ਵਿਖੇ ਰਹਿ ਰਹੀ ਸੀ ਅਤੇ ਪਰਿਵਾਰ 'ਚ ਸਭ ਤੋਂ ਛੋਟੀ ਸੀ। 

ਇਹ ਵੀ ਪੜ੍ਹੋ: FTA ਤਹਿਤ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਢਿੱਲ ਦੇਣ ਦੀਆਂ ਅਟਕਲਾਂ ਨੂੰ ਬ੍ਰਿਟੇਨ ਦੇ PM ਨੇ ਕੀਤਾ ਖਾਰਜ

 

 


author

cherry

Content Editor

Related News