ਦੱਖਣੀ ਕੋਰੀਆ ''ਚ ਕੋਰੋਨਾ ਦੇ 2,124 ਨਵੇਂ ਮਾਮਲੇ ਆਏ ਸਾਹਮਣੇ

Friday, Oct 29, 2021 - 09:10 PM (IST)

ਦੱਖਣੀ ਕੋਰੀਆ ''ਚ ਕੋਰੋਨਾ ਦੇ 2,124 ਨਵੇਂ ਮਾਮਲੇ ਆਏ ਸਾਹਮਣੇ

ਇੰਟਰਨੈਸ਼ਨਲ ਡੈਸਕ-ਦੱਖਣੀ ਕੋਰੀਆ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 2,124 ਨਵੇਂ ਮਾਮਲੇ ਦਰਜ ਕੀਤੇ ਗਏ ਜਿਸ ਨਾਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 3,60,536 ਹੋ ਗਈ ਹੈ। ਇਸ ਤੋਂ ਪਹਿਲਾਂ ਰੋਜ਼ਾਨਾ ਮਾਮਲੇ 2,111 ਤੋਂ ਜ਼ਿਆਦਾ ਦਰਜ ਕੀਤੇ ਗਏ ਸਨ। 7 ਜੁਲਾਈ ਤੋਂ ਲਗਾਤਾਰ 115 ਦਿਨਾਂ ਤੱਕ ਕੋਰੋਨਾ ਦੇ ਮਾਮਲੇ 1,000 ਤੋਂ ਜ਼ਿਆਦਾ ਸਾਹਮਣੇ ਆ ਰਹੇ ਹਨ। ਰੋਜ਼ਾਨਾ ਔਸਤ ਮਾਮਲੇ ਪਿਛਲੇ ਹਫਤੇ 1,653 ਰਹੇ ਸਨ।

ਇਹ ਵੀ ਪੜ੍ਹੋ : ਜਲਵਾਯੂ ਪਰਿਵਰਤਨ ਸੰਮੇਲਨ ਤੋਂ ਪਹਿਲਾਂ ਲੰਡਨ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀ

 ਨਵੇਂ ਮਾਮਲਿਆਂ 'ਚ 769 ਸੋਲ ਦੇ ਹਨ। ਨਵੇਂ ਇਨਫੈਕਟਿਡ ਲੋਕਾਂ 'ਚ ਗਯੋਨਗੀ ਸੂਬੇ 'ਚ ਰਹਿਣ ਵਾਲੇ 753 ਅਤੇ ਪੱਛਮੀ ਬੰਦਰਗਾਹ ਸ਼ਹਿਰ ਇੰਚੀਯੋਨ ਦੇ 130 ਲੋਕ ਵੀ ਸ਼ਾਮਲ ਹਨ। ਗੈਰ ਰਾਜਧਾਨੀ ਖੇਤਰ 'ਚ ਨਵੇਂ ਇਨਫੈਕਸ਼ਨ ਦੇ ਮਾਮਲੇ 442 ਦਰਜ ਕੀਤੇ ਗਏ ਜੋ ਕੁੱਲ ਇਨਫੈਕਸ਼ਨ ਦਾ 21.1 ਫੀਸਦੀ ਹੈ।
ਇਸ ਤੋਂ ਇਲਾਵਾ 30 ਮਾਮਲੇ ਵਿਦੇਸ਼ਾਂ ਤੋਂ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧ ਕੇ 15,070 ਪਹੁੰਚ ਗਈ।

ਇਹ ਵੀ ਪੜ੍ਹੋ : PM ਮੋਦੀ ਨੇ EU ਦੇ ਚੋਟੀ ਦੇ ਨੇਤਾਵਾਂ ਨਾਲ ਕੋਰੋਨਾ ਤੇ ਗਲੋਬਲ ਮੁੱਦਿਆਂ 'ਤੇ ਕੀਤੀ ਵਿਆਪਕ ਚਰਚਾ

ਇਸ ਦੌਰਾਨ 9 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕਾਂ ਦਾ ਅੰਕੜਾ 2,817 ਹੋ ਗਿਆ। ਦੇਸ਼ 'ਚ ਮ੍ਰਿਤਕ ਦਰ 0.78 ਫੀਸਦੀ ਹੈ। ਇਸ ਤੋਂ ਇਲਾਵਾ 2,142 ਮਰੀਜ਼ਾਂ ਦੇ ਸਿਹਤਮੰਦ ਹੋਣ ਕਾਰਨ ਉਨ੍ਹਾਂ ਨੂੰ ਇਕਾਂਤਵਾਸ ਕੇਂਦਰ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਇਨਫੈਕਸ਼ਨ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3,32,995 ਹੋ ਗਈ ਹੈ ਅਤੇ ਰਿਕਵਰੀ ਦਰ ਵਧ ਕੇ 92.36 ਫੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ : ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ 14 ਨਵੰਬਰ ਨੂੰ ਮਨਾਇਆ ਜਾਵੇਗਾ "ਨੋ ਚਲਾਨ ਡੇਅ"

 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News