ਲਾਲ ਸਾਗਰ ''ਚ ਮਾਲਵਾਹਕ ਜਹਾਜ਼ ''ਤੇ ਹਮਲਾ, ਬਚਾਏ ਗਏ 21 ਫਿਲੀਪੀਨਜ਼ ਮਲਾਹ

06/15/2024 2:10:56 PM

ਮਨੀਲਾ (ਵਾਰਤਾ)- ਲਾਲ ਸਾਗਰ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਇਕ ਮਾਲਵਾਹਕ ਜਹਾਜ਼ 'ਤੇ ਹਮਲੇ ਤੋਂ ਬਾਅਦ ਉਸ 'ਚ ਸਵਾਰ ਫਿਲੀਪੀਨਜ਼ ਦੇ 22 ਮਲਾਹਾਂ 'ਚੋਂ 21 ਨੂੰ ਬਚਾ ਲਿਆ ਗਿਆ ਹੈ ਅਤੇ ਉਹ ਸੁਰੱਖਿਅਤ ਹਨ। ਫਿਲੀਪੀਨਜ਼ ਦੇ ਪ੍ਰਵਾਸੀ ਮਜ਼ਦੂਰ ਮੰਤਰੀ ਹੰਸ ਕੈਕਡੈਕ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੰਯੁਕਤ ਅੰਤਰਰਾਸ਼ਟਰੀ ਬਲਾਂ ਨੇ ਬੁੱਧਵਾਰ ਨੂੰ ਜਹਾਜ਼ 'ਤੇ ਹੋਏ ਹਮਲਿਆਂ ਤੋਂ 21 ਫਿਲੀਪੀਨੋ ਮਲਾਹਾਂ ਨੂੰ ਬਚਾਇਆ ਸੀ ਅਤੇ ਬਚਾਅ ਟੀਮਾਂ ਅਜੇ ਵੀ ਜਹਾਜ਼ ਦੇ ਅੰਦਰ ਲਾਪਤਾ ਮਲਾਹ ਦੀ ਭਾਲ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਦੁਨੀਆ ਦੇ ‘ਇਕੱਲੇ’ ਬੂਟੇ ਲਈ ਵਿਗਿਆਨੀ ਕਰ ਰਹੇ ਮਹਿਲਾ ਸਾਥੀ ਦੀ ਭਾਲ

ਜ਼ਿਕਰਯੋਗ ਹੈ ਕਿ ਫਿਲੀਪੀਨਜ਼ ਸਰਕਾਰ ਨੇ ਅਪ੍ਰੈਲ 'ਚ ਭੂ-ਰਾਜਨੀਤਿਕ ਸੰਘਰਸ਼ਾਂ ਕਾਰਨ ਦੇਸ਼ ਦੇ ਮਲਾਹਾਂ ਨੂੰ ਲਾਲ ਸਾਗਰ 'ਚੋਂ ਲੰਘਣ ਵਾਲੇ ਹੋਰ ਜਹਾਜ਼ਾਂ 'ਤੇ ਤਾਇਨਾਤ ਰਹਿਣ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਬਾਵਜੂਦ ਵੀ ਉਹ ਇੱਥੋਂ ਲੰਘਣ ਵਾਲੇ ਜਹਾਜ਼ਾਂ 'ਚ ਸ਼ਾਮਲ ਹੋਣ ਦਾ ਜ਼ੋਖਮ ਚੁੱਕਦੇ ਹਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਅਨੁਸਾਰ, ਫਿਲੀਪੀਨਜ਼ ਦੁਨੀਆ ਭਰ 'ਚ ਸਮੁੰਦਰੀ ਕਿਰਤ ਦੇ ਸਭ ਤੋਂ ਵੱਡੇ ਸਪਲਾਇਰਾਂ 'ਚੋਂ ਇਕ ਹੈ, ਜੋ ਕਿ ਦੁਨੀਆ ਭਰ 'ਚ 12 ਲੱਖ ਮਲਾਹਾਂ 'ਚੋਂ ਲਗਭਗ 5ਵਾਂ ਹਿੱਸਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News