ਅਰਜਨਟੀਨਾ ’ਚ ਕੋਕੀਨ ਖਾਣ ਨਾਲ 20 ਲੋਕਾਂ ਦੀ ਮੌਤ, 70 ਹਸਪਤਾਲਾਂ ’ਚ ਦਾਖ਼ਲ
Thursday, Feb 03, 2022 - 06:12 PM (IST)
ਬਿਊਨਸ ਆਇਰਸ (ਵਾਰਤਾ)- ਅਰਜਨਟੀਨਾ ਦੇ ਬਿਊਨਸ ਆਇਰਸ ਸੂਬੇ ਵਿਚ ਜ਼ਹਿਰੀਲੀ ਕੋਕੀਨ ਦਾ ਸੇਵਨ ਕਰਨ ਨਾਲ 20 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਂਕਿ 70 ਲੋਕ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਹਨ। ਟੀ.ਐਨ. ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਮਾਹਿਰ ਕੋਕੀਨ ਵਿਚ ਮਿਲਾਏ ਗਏ ਪਦਾਰਥ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚਾਲੇ ਚੱਲ ਰਹੀ ਹੈ ਗੱਲਬਾਤ, ਇਸਲਾਮਾਬਾਦ ਜਾ ਸਕਦੇ ਨੇ PM ਮੋਦੀ: ਕਾਰੋਬਾਰੀ ਦਾ ਦਾਅਵਾ
ਮੀਡੀਆ ਰਿਪੋਰਟਾਂ ਅਨੁਸਾਰ ਅਰਜਨਟੀਨਾ ਦੇ ਸਿਹਤ ਮੰਤਰਾਲਾ ਨੇ ਦੇਸ਼ ਵਿਚ ਜ਼ਹਿਰੀਲੇ ਪਦਾਰਥਾਂ ਦੇ ਸੇਵਨ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਬਿਊਨਸ ਆਇਰਸ ਦੇ ਸੁਰੱਖਿਆ ਮੰਤਰੀ ਸਰਜੀਓ ਬਰਨੀ ਨੇ ਲੋਕਾਂ ਨੂੰ ਪਿਛਲੇ 24 ਘੰਟਿਆਂ ਦੌਰਾਨ ਖ਼ਰੀਦੀ ਗਈ ਕੋਕੀਨ ਨੂੰ ਨਾ ਵਰਤਣ ਅਤੇ ਸੁੱਟਣ ਦੀ ਅਪੀਲ ਕੀਤੀ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਖੇਤਰ ਵਿਚ ਹੋਰ ਜ਼ਹਿਰੀਲੇ ਡਰੱਗ਼ਜ਼ ਫੈਲਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ: ਕਾਂਗੋ ’ਚ ਵੱਡਾ ਅੱਤਵਾਦੀ ਹਮਲਾ, 60 ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।