ਬੰਗਲਾਦੇਸ਼ 'ਚ ਪਲਟੀ ਕਿਸ਼ਤੀ, 20 ਲੋਕਾਂ ਦੀ ਮੌਤ ਤੇ ਦਰਜਨਾਂ ਲਾਪਤਾ

Sunday, Sep 25, 2022 - 05:37 PM (IST)

ਬੰਗਲਾਦੇਸ਼ 'ਚ ਪਲਟੀ ਕਿਸ਼ਤੀ, 20 ਲੋਕਾਂ ਦੀ ਮੌਤ ਤੇ ਦਰਜਨਾਂ ਲਾਪਤਾ

ਢਾਕਾ (ਏ.ਐੱਨ.ਆਈ.)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 468 ਕਿਲੋਮੀਟਰ ਦੂਰ ਪੰਚਗੜ੍ਹ ਜ਼ਿਲ੍ਹੇ ਵਿੱਚ ਐਤਵਾਰ ਦੁਪਹਿਰ ਨੂੰ ਕਰਤੋਆ ਨਦੀ ਵਿੱਚ ਇੱਕ ਕਿਸ਼ਤੀ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਅਜੇ ਵੀ ਲਾਪਤਾ ਹਨ।ਪੰਚਗੜ੍ਹ ਦੇ ਬੋਦਾ ਪੁਲਸ ਸਟੇਸ਼ਨ ਦੇ ਅਧਿਕਾਰੀ ਸੁਜੋਏ ਕੁਮਾਰ ਰਾਏ ਨੇ ਸਮਾਚਾਰ ਏਜੰਸੀ ਸ਼ਿਨਹੂਆ ਨੂੰ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਸਮੇਤ 16 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। 

ਪੜ੍ਹੋ ਇਹ ਅਹਿਮ  ਖ਼ਬਰ-ਕੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਹੋ ਗਏ ਨਜ਼ਰਬੰਦ? ਜਾਣੋ ਪੂਰਾ ਮਾਮਲਾ

ਅਧਿਕਾਰੀ ਮੁਤਾਬਕ ਕਰੀਬ 100 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸਥਾਨਕ ਸਮੇਂ ਮੁਤਾਬਕ ਦੁਪਹਿਰ 1:30 ਵਜੇ ਦੇ ਕਰੀਬ ਪਲਟ ਗਈ। ਘਟਨਾ ਤੋਂ ਬਾਅਦ ਜ਼ਿਆਦਾਤਰ ਯਾਤਰੀ ਤੈਰ ਕੇ ਕਿਨਾਰੇ 'ਤੇ ਉਤਰਨ 'ਚ ਕਾਮਯਾਬ ਰਹੇ।ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਲਗਭਗ 30 ਯਾਤਰੀ ਅਜੇ ਵੀ ਲਾਪਤਾ ਹਨ, ਉਨ੍ਹਾਂ ਨੇ ਕਿਹਾ ਕਿ ਬਚਾਅ ਕਾਰਜ ਚੱਲ ਰਿਹਾ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News