ਵਿਆਹ ਸਮਾਗਮ ਵਿਚ ਬਿਨਾਂ ਸੱਦੇ ਪਹੁੰਚੇ ਅਣਪਛਾਤਿਆਂ ਨੇ ਲਈ ਲਾੜੇ ਦੀ ਜਾਨ

Thursday, Dec 19, 2019 - 03:17 PM (IST)

ਵਿਆਹ ਸਮਾਗਮ ਵਿਚ ਬਿਨਾਂ ਸੱਦੇ ਪਹੁੰਚੇ ਅਣਪਛਾਤਿਆਂ ਨੇ ਲਈ ਲਾੜੇ ਦੀ ਜਾਨ

ਵਾਸ਼ਿੰਗਟਨ- ਅਮਰੀਕਾ ਦੇ ਕੈਲੀਫੋਰਨੀਆ ਵਿਚ ਇੰਨੀ ਦਿਨੀਂ ਅਪਰਾਧ ਦੀ ਇਕ ਘਟਨਾ ਸੁਰਖੀਆਂ ਵਿਚ ਹੈ। ਕੈਲੀਫੋਰਨੀਆ ਵਿਚ ਦੋ ਅਜਨਬੀਆਂ ਨੂੰ ਵਿਆਹ ਸਮਾਗਮ ਵਿਚ ਹੰਗਾਮਾ ਕਰਨ ਕਾਰਨ ਭਜਾਉਣਾ ਲਾੜੇ ਨੂੰ ਮਹਿੰਗਾ ਪੈ ਗਿਆ। ਵਾਸ਼ਿੰਗਟਨ ਪੋਸਟ ਮੁਤਾਬਕ ਦੋਵੇਂ ਅਜਨਬੀ ਪਾਰਟੀ ਤੋਂ ਭਜਾਏ ਜਾਣ ਤੋਂ ਕੁਝ ਹੀ ਦੇਰ ਬਾਅਦ ਸਮਾਗਮ ਵਿਚ ਬੈਟ ਲੈ ਕੇ ਪਹੁੰਚੇ ਤੇ ਲਾੜੇ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਅਸਲ ਵਿਚ ਸ਼ਨੀਵਾਰ ਰਾਤ 30 ਸਾਲਾ ਜੋ ਮੇਲਗੋਜਾ ਦਾ ਵਿਆਹ ਸੀ। ਵਿਆਹ ਦੀ ਪਾਰਟੀ ਚੱਲ ਰਹੀ ਸੀ ਕਿ ਅਚਾਨਕ ਦੋ ਅਜਨਬੀ ਲੋਕਾਂ ਨੇ ਪਾਰਟੀ ਵਿਚ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੂੰ ਪਾਰਟੀ ਤੋਂ ਭਜਾ ਦਿੱਤਾ ਗਿਆ। ਅਮਰੀਕੀ ਅਖਬਾਰ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਘਟਨਾ ਤੋਂ ਬਾਅਦ ਦੋਵੇਂ ਐਤਵਾਰ ਸਵੇਰੇ ਪਰਤੇ ਤੇ ਲਾੜੇ ਜੋ ਮੇਲਗੋਜਾ ਨਾਲ ਝਗੜਾ ਕੀਤਾ। ਇਸ ਦੌਰਾਨ ਦੋਸ਼ੀਆਂ ਨੇ ਲਾੜੇ 'ਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਕੈਲੀਫੋਰਨੀਆ ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੇ ਨਾਂ ਰਾਨੀ ਕਾਸਟਨੇਡਾ ਰੈਮੀਰੇਜ ਤੇ ਜੋਸੁਆ ਡੈਨੀਅਲ ਕਾਸਟਨੇਡਾ ਰੇਮੀਰੇਜ ਹਨ। ਦੋਵਾਂ ਨੂੰ ਕਤਲ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ 30 ਦਸੰਬਰ ਨੂੰ ਤੈਅ ਕੀਤੀ ਗਈ ਹੈ। ਮ੍ਰਿਤਕ ਦੇ ਭਰਾ ਐਂਡੀ ਵੇਲਾਸਕੇਜ ਨੇ ਦੱਸਿਆ ਕਿ ਦੋਸ਼ੀਆਂ ਨੇ ਮੌਕੇ 'ਤੇ ਹੋਰਾਂ ਲੋਕਾਂ 'ਤੇ ਵੀ ਹਮਲਾ ਕੀਤਾ। ਦੋਵਾਂ ਦੋਸ਼ੀਆਂ ਨੂੰ ਇਕ ਮਾਮਲੇ ਵਿਚ ਮੰਗਲਵਾਰ ਨੂੰ 10 ਲੱਖ ਡਾਲਰ ਤੋਂ ਵਧੇਰੇ ਦੀ ਰਾਸ਼ੀ 'ਤੇ ਜ਼ਮਾਨਤ ਮਿਲੀ ਸੀ। ਮੇਲਗੋਜਾ ਦੇ ਭਰਾ ਨੇ ਦੱਸਿਆ ਕਿ ਦੋਸ਼ੀ ਵਿਆਹ ਵਿਚ ਸੱਦੇ ਨਹੀਂ ਗਏ ਸਨ।


author

Baljit Singh

Content Editor

Related News