ਉਤਰ ਪੂਰਬੀ ਪਾਕਿਸਤਾਨ ’ਚ 2 ਅੱਤਵਾਦੀ ਢੇਰ

Saturday, Feb 03, 2024 - 12:32 PM (IST)

ਪੇਸ਼ਾਵਰ-ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ’ਚ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਇਕ ਖੁਫੀਆ ਕਾਰਵਾਈ ਦੌਰਾਨ ਦੋ ਲੋੜੀਂਦੇ ਅੱਤਵਾਦੀ ਮਾਰੇ ਗਏ|
ਫੌਜ ਦੇ ਮੀਡੀਆ ਸੈੱਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ’ਤੇ ਵੀਰਵਾਰ ਰਾਤ ਡੇਰਾ ਇਸਮਾਈਲ ਖਾਨ ਜ਼ਿਲੇ ’ਚ ਇਕ ਆਪਰੇਸ਼ਨ ਚਲਾਇਆ ਗਿਆ। ਆਈ.ਐੱਸ.ਪੀ.ਆਰ. ਨੇ ਦੱਸਿਆ ਕਿ ਗੋਲੀਬਾਰੀ ’ਚ ਅੱਤਵਾਦੀ ਗਿਰੋਹ ਦੇ ਦੋ ਲੋੜੀਂਦੇ ਨੇਤਾ ਅਸ਼ਰਫ ਸ਼ੇਖ ਅਤੇ ਬੁਰਹਾਨ ਉੱਲਾ ਮਾਰੇ ਗਏ। ਦੋਵੇਂ ਅੱਤਵਾਦੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕਰਨ ਸਮੇਤ ਕਈ ਅੱਤਵਾਦੀ ਕਾਰਵਾਈਆਂ ’ਚ ਸਰਗਰਮੀ ਨਾਲ ਸ਼ਾਮਲ ਸਨ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਸੀ।


Aarti dhillon

Content Editor

Related News