ਮਾਣ ਵਾਲੀ ਗੱਲ, ਓਨਟਾਰੀਓ 'ਚ 2 ਪੰਜਾਬੀਆਂ ਨੇ ਮੰਤਰੀ ਵਜੋਂ ਚੁੱਕੀ ਸਹੁੰ

06/25/2022 1:20:50 PM

ਟੋਰਾਂਟੋ (ਏਜੰਸੀ)- ਕੈਨੇਡਾ ਦੇ ਓਨਟਾਰੀਓ ਸੂਬੇ ਦੀ ਨਵੀਂ 30 ਮੈਂਬਰੀ ਕੈਬਨਿਟ ਵਿੱਚ ਸ਼ੁੱਕਰਵਾਰ ਨੂੰ 2 ਪੰਜਾਬੀਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ। 48 ਸਾਲਾ ਪਰਮ ਗਿੱਲ, ਜੋ ਆਊਟਗੋਇੰਗ ਕੈਬਨਿਟ ਵਿੱਚ ਨਾਗਰਿਕਤਾ ਅਤੇ ਬਹੁ-ਸੱਭਿਆਚਾਰ ਬਾਰੇ ਮੰਤਰੀ ਸਨ, ਨੇ ਰੈੱਡ ਟੇਪ ਰਿਡਕਸ਼ਨ ਮੰਤਰੀ ਵਜੋਂ ਸਹੁੰ ਚੁੱਕੀ। ਗਿੱਲ ਟੋਰਾਂਟੋ ਦੇ ਬਾਹਰੀ ਇਲਾਕੇ ਮਿਲਟਨ ਤੋਂ ਮੁੜ ਚੁਣੇ ਗਏ ਹਨ। ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਮੋਗਾ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ: ਸਪੇਨ 'ਚ ਦਾਖਲ ਹੋਣ ਲਈ ਮਚੀ ਭੱਜ-ਦੌੜ 'ਚ 18 ਪ੍ਰਵਾਸੀਆਂ ਦੀ ਮੌਤ

PunjabKesari

31 ਸਾਲਾ ਪ੍ਰਭਮੀਤ ਸਰਕਾਰੀਆ, ਜੋ ਚਾਰ ਸਾਲ ਪਹਿਲਾਂ ਓਨਟਾਰੀਓ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਬਣੇ ਸਨ ਅਤੇ ਆਊਟਗੋਇੰਗ ਕੈਬਨਿਟ ਵਿੱਚ ਖਜ਼ਾਨਾ ਬੋਰਡ ਦੇ ਪ੍ਰਧਾਨ ਸਨ, ਨੇ ਮੁੜ ਉਸੇ ਅਹੁਦੇ ਲਈ ਸਹੁੰ ਚੁੱਕੀ। ਸਰਕਾਰੀਆ ਨੇ ਬਰੈਂਪਟਨ ਸਾਊਥ ਤੋਂ ਆਪਣੀ ਸੀਟ ਬਰਕਰਾਰ ਰੱਖੀ ਹੈ। ਉਨ੍ਹਾਂ ਦਾ ਪਰਿਵਾਰ 1980 ਦੇ ਦਹਾਕੇ ਵਿੱਚ ਅੰਮ੍ਰਿਤਸਰ ਤੋਂ ਕੈਨੇਡਾ ਆ ਗਿਆ ਸੀ।

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਸਪਲਾਈ ਕੀਤੇ ਸਨ ਹਥਿਆਰ

PunjabKesari

ਨੀਨਾ ਟਾਂਗਰੀ, ਜੋ ਸਮਾਲ ਬਿਜ਼ਨੈੱਸ ਅਤੇ ਰੈੱਡ ਟੇਪ ਰਿਡਕਸ਼ਨ ਦੀ ਸਹਿਯੋਗੀ ਮੰਤਰੀ ਸੀ, ਨੂੰ ਇਸ ਵਾਰ ਪ੍ਰੀਮੀਅਰ ਡੱਗ ਫੋਰਡ ਦੇ ਨਵੇਂ ਮੰਤਰਾਲਾ ਵਿੱਚ ਜਗ੍ਹਾ ਨਹੀਂ ਮਿਲੀ। ਦੱਸ ਦੇਈਏ ਕਿ 2 ਜੂਨ ਨੂੰ ਹੋਈਆਂ ਓਨਟਾਰੀਓ ਸੂਬਾਈ ਚੋਣਾਂ ਵਿਚ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਸੀ। ਸਾਰੇ ਜੇਤੂ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਸਨ, ਜਿਸ ਨੇ 124 ਮੈਂਬਰੀ ਸੂਬਾਈ ਅਸੈਂਬਲੀ ਵਿੱਚ 83 ਸੀਟਾਂ ਜਿੱਤ ਕੇ ਆਪਣਾ ਬਹੁਮਤ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ: ਭਾਰਤ 'ਚ ਕੋਰੋਨਾ ਵੈਕਸੀਨ ਕਾਰਨ ਬਚੀਆਂ 42 ਲੱਖ ਜਾਨਾਂ, WHO ਨੇ ਕੀਤਾ ਸੀ ਇਹ ਦਾਅਵਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News