ਪਾਕਿ ਦੇ ਖੈਬਰ ਪਖਤੂਨਖਵਾ ''ਚ ਐਨਕਾਊਂਟਰ ਦੌਰਾਨ ਦੋ ਪਾਕਿਸਤਾਨੀ ਫੌਜੀ ਅਤੇ ਲੋੜੀਂਦੇ ਅੱਤਵਾਦੀ ਮਾਰੇ ਗਏ
Saturday, Apr 13, 2024 - 08:56 PM (IST)
ਪੇਸ਼ਾਵਰ— ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਸ਼ਨੀਵਾਰ ਨੂੰ ਇਕ ਆਪਰੇਸ਼ਨ ਦੌਰਾਨ ਇਕ ਲੋੜੀਂਦਾ ਅੱਤਵਾਦੀ ਮਾਰਿਆ ਗਿਆ ਜਦਕਿ ਪਾਕਿਸਤਾਨੀ ਫੌਜ ਦੇ ਦੋ ਜਵਾਨ ਵੀ ਮਾਰੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਸੂਬੇ ਦੇ ਬੁਨੇਰ ਜ਼ਿਲੇ 'ਚ ਮੁਹਿੰਮ ਚਲਾਈ, ਜਿਸ 'ਚ ਅੱਤਵਾਦੀ ਸਲੀਮ ਉਰਫ 'ਰੱਬਾਨੀ' ਮਾਰਿਆ ਗਿਆ, ਜਦਕਿ ਮੁਕਾਬਲੇ 'ਚ ਦੋ ਹੋਰ ਅੱਤਵਾਦੀ ਜ਼ਖਮੀ ਹੋ ਗਏ।
ਫੌਜ ਦੇ ਮੀਡੀਆ ਵਿੰਗ 'ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਅਨੁਸਾਰ, ਰੱਬਾਨੀ ਦੇ ਸਿਰ 'ਤੇ 50 ਲੱਖ ਰੁਪਏ ਦਾ ਇਨਾਮ ਸੀ ਅਤੇ ਉਹ ਸੁਰੱਖਿਆ ਬਲਾਂ ਵਿਰੁੱਧ ਕਈ ਅੱਤਵਾਦੀ ਗਤੀਵਿਧੀਆਂ ਦੇ ਨਾਲ-ਨਾਲ ਜਬਰਨ ਵਸੂਲੀ ਅਤੇ ਨਿਰਦੋਸ਼ ਨਾਗਰਿਕਾਂ ਦੀਆਂ ਹੱਤਿਆਵਾਂ ਵਿੱਚ ਸ਼ਾਮਲ ਸੀ। ਮੁਕਾਬਲੇ 'ਚ ਦੋ ਹੋਰ ਅੱਤਵਾਦੀ ਵੀ ਜ਼ਖਮੀ ਹੋ ਗਏ। ਇਸ ਕਾਰਵਾਈ 'ਚ ਪਾਕਿਸਤਾਨੀ ਫੌਜ ਦੇ ਦੋ ਜਵਾਨ ਵੀ ਮਾਰੇ ਗਏ।
ਫੌਜ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਸੁਰੱਖਿਆ ਬਲ ਅੱਤਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਵਚਨਬੱਧ ਹਨ। ਪਾਕਿਸਤਾਨ 'ਚ ਹਾਲ ਦੇ ਮਹੀਨਿਆਂ 'ਚ ਅੱਤਵਾਦੀ ਘਟਨਾਵਾਂ 'ਚ ਕਾਫੀ ਵਾਧਾ ਹੋਇਆ ਹੈ। 2024 ਦੀ ਪਹਿਲੀ ਤਿਮਾਹੀ ਦੌਰਾਨ 92 ਫੀਸਦੀ ਤੋਂ ਵੱਧ ਮੌਤਾਂ ਅਤੇ 86 ਫੀਸਦੀ ਹਮਲੇ ਖੈਬਰ ਪਖਤੂਨਖਵਾ ਸੂਬੇ ਅਤੇ ਬਲੋਚਿਸਤਾਨ ਵਿੱਚ ਹੋਏ।