ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਹੱਤਿਆ ਦੇ 2 ਨਵੇਂ ਮਾਮਲੇ ਦਰਜ
Saturday, Aug 31, 2024 - 05:13 PM (IST)
ਢਾਕਾ - ਬੰਗਲਾਦੇਸ਼ ’ਚ ਰਾਖਵਾਂਕਰਨ ਸੁਧਾਰ ਵਿਰੋਧ ਪ੍ਰਦਰਸ਼ਨਾਂ ਦੌਰਾਨ ਬੀ.ਐਨ.ਪੀ. ਦੇ ਦੋ ਮੁਲਾਜ਼ਮਾਂ ਸਮੇਤ 3 ਲੋਕਾਂ ਦੀ ਮੌਤ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਸਾਬਕਾ ਕੈਬਨਿਟ ਮੰਤਰੀਆਂ ਵਿਰੁੱਧ ਕਤਲ ਦੇ 2 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਢਾਤਾ ਦੀਆਂ ਅਦਾਲਤਾਂ ’ਚ ਇਹ ਦੋਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ 76 ਸਾਲਾ ਹਸੀਨਾ ਵਿਰੁੱਧ ਦਰਜ ਕਈ ਵੱਖ-ਵੱਖ ਮਾਮਲਿਆਂ ’ਚ ਨਵੇਂ ਹਨ। ਸਰਕਾਰੀਆਂ ਨੌਕਰੀਆਂ ’ਚ ਰਾਖਵਾਂਕਰਨ ਪ੍ਰਣਾਲੀ ਵਿਰੁੱਧ ਵਿਦਿਆਰਥੀਆਂ ਦੇ ਭਾਰੀ ਪ੍ਰਦਰਸ਼ਨ ਤੋਂ ਬਾਅਦ ਸ਼ੇਖ ਹਸੀਨਾ ਨੇ 5 ਅਗਸਤ ਨੂੰ ਆਪਣਾ ਅਹੁਦਾ ਛੱਡ ਕੇ ਭਾਰਤ ਚਲੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ
'ਡੇਲੀ ਸਟਾਰ' ਅਖਬਾਰ ਅਨੁਸਾਰ ਇਨ੍ਹਾਂ ਦੋਵਾਂ ਮਾਮਲਿਾਂ ਨਾਲ ਹੀ ਹਸੀਨਾ ਵਿਰੁੱਧ ਦਰਜ ਮਾਮਲਿਆਂ ਦੀ ਗਿਣਤੀ 84 ਪਹੁੰਚ ਗਈ ਹੈ, ਜਿਸ ’ਚ 70 ਮਾਮਲਿਆਂ ’ਚ ਹਤਿਆ ਦੇ ਦੋਸ਼, 8 ਮਾਮਲਿਆਂ ’ਚ ਮਨੁੱਖਤਾ ਦੇ ਵਿਰੁੱਧ ਅਪਰਾਧ ਅਤੇ ਕਤਲੇਆਮ ਦੇ ਦੋਸ਼, 3 ਮਾਮਲਿਆਂ ’ਚ ਕਥਿਤ ਗ੍ਰਿਫਤਾਰੀ ਦੇ ਦੋਸ਼ ਅਤੇ 3 ਹੋਰ ਵੱਖਰੇ ਦੋਸ਼ ਸ਼ਾਮਲ ਹਨ। ਬਾਂਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਮਤਿਉਰ ਰਹਮਾਨ ਨੇ 4 ਅਗਸਤ ਨੂੰ ਪਾਰਟੀ ਮੁਲਾਜ਼ਮਾਂ ਜੁਲਕਰ ਹੁਸੈਨ (38) ਅਤੇ ਅੰਜਨਾ (28) ਦੀ ਮੌਤ ਨੂੰ ਲੈ ਕੇ ਕਿਸ਼ੋਰਗੰਜ ’ਚ ਮਾਮਲਾ ਦਰਜ ਕਰਵਾਇਆ। ਮਾਮਲੇ ਦੇ ਬਿਆਨ ਅਨੁਸਾਰ, ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਬੀ.ਐੱਨ.ਪੀ. ਮੁਲਾਜ਼ਮਾਂ ਦੇ ਜੁਲੂਸ 'ਤੇ ਆਵਾਮੀ ਲੀਗ ਦੇ ਨੇਤਾਵਾਂ ਨੇ ਅਗਨੀ ਹਥਿਆਰ, ਡੰਡੇ ਅਤੇ ਧਾਰਦਾਰ ਹਥਿਆਰਾਂ ਨਾਲ ਹਮਲਾ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਟਰੰਪ ਦੇ ਪੰਨੇ ਨੂੰ ਬਦਲਣ ਦਾ ਸਮਾਂ ਹੈ : ਕਮਲਾ ਹੈਰਿਸ
ਇਸ ਦੌਰਾਨ ਕੁਝ ਬੀ.ਐਨ.ਪੀ. ਮੁਲਾਜ਼ਮਾਂ ਨੇ ਨੇੜਲੇ ਖੋਰਮਾਪਟਰੀ ਖੇਤਰ ’ਚ ਇਕ ਜ਼ਿਲਾ ਆਵਾਮੀ ਲੀਗ ਦੇ ਨੇਤਾ ਦੇ ਘਰ ’ਚ ਪਨਾਹ ਲਈ, ਜਿੱਥੇ ਉਨ੍ਹਾਂ ਨੂੰ ਹਸੀਨਾ ਦੀ ਅਗਵਾਈ ਵਾਲੀ ਪਾਰਟੀ ਦੇ ਮੁਲਾਜ਼ਮਾਂ ਨੇ ਬੰਧਕ ਬਣਾ ਲਿਆ ਅਤੇ ਫਿਰ ਅੱਗ ਲਾ ਦਿੱਤੀ, ਜਿਸ ਕਾਰਨ ਹੁਸੈਨ ਅਤੇ ਅੰਜਨਾ ਦੀ ਮੌਤ ਹੋ ਗਈ। ਇਸ ਮਾਮਲੇ ’ਚ ਹਸੀਨਾ, ਪੂਰਵ ਸੜਕ ਆਵਾਜਾਈ ਅਤੇ ਪੁਲ ਮੰਤਰੀ ਓਬੈਦੁਲ ਕਾਦਰ ਸਮੇਤ 88 ਲੋਕਾਂ ਨੂੰ ਬਤੌਰ ਦੋਸ਼ੀ ਬਣਾ ਕੇ ਨਾਮਜ਼ਦ ਕੀਤਾ ਗਿਆ ਹੈ। ਦੂਸਰਾ ਨਵਾਂ ਮਾਮਲਾ ਮੁੰਸ਼ੀਗੰਜ ’ਚ 22 ਸਾਲਾ ਇਕ ਨੌਜਵਾਨ ਦੀ ਮੌਤ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ਸ਼ਹਿਰ ਦੀ ਸੁਪਰ ਮਾਰਕੀਟ ਖੇਤਰ ’ਚ 4 ਅਗਸਤ ਨੂੰ ਵਿਦਿਆਰਥੀ ਅਗਵਾਈ ਵਾਲੇ ਅੰਦੋਲਨ ਦੌਰਾਨ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।