ਬ੍ਰਿਟੇਨ ''ਚ ਮੰਕੀਪਾਕਸ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
Saturday, May 14, 2022 - 06:48 PM (IST)
ਲੰਡਨ-ਲੰਡਨ 'ਚ ਦੋ ਵਿਅਕਤੀਆਂ ਦੇ ਮੰਕੀਪਾਕਸ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਪਤਾ ਚੱਲਿਆ ਹੈ। ਇਸ ਦੀ ਪੁਸ਼ਟੀ ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ (ਯੂ.ਕੇ.ਐੱਚ.ਐੱਸ.ਏ.) ਨੇ ਸ਼ਨੀਵਾਰ ਨੂੰ ਦਿੱਤੀ। ਪਿਛਲੇ ਹਫ਼ਤੇ ਏਜੰਸੀ ਦੇ ਇਕ ਘਰ 'ਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਜੋ ਲੋਕ ਇਨਫੈਕਟਿਡ ਮਿਲੇ ਉਨ੍ਹਾਂ ਨੇ ਹਾਲ 'ਚ ਨਾਈਜੀਰੀਆ ਦੀ ਯਾਤਰਾ ਕੀਤੀ ਸੀ।
ਇਹ ਵੀ ਪੜ੍ਹੋ :- ਬ੍ਰਿਟੇਨ 'ਚ ਫਰਜ਼ੀਵਾੜਾ ਦੇ ਮਾਮਲੇ 'ਚ ਭਾਰਤੀ CA ਨੂੰ ਸਾਢੇ ਪੰਜ ਸਾਲ ਦੀ ਕੈਦ
ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਉਥੇ ਇਨਫੈਕਸ਼ਨ ਦੀ ਲਪੇਟ 'ਚ ਆਏ ਸਨ। ਇਨਫੈਕਸ਼ਨ ਦੇ ਨਵੇਂ ਮਾਮਲੇ ਇਸੇ ਘਰ 'ਚੋਂ ਮਿਲੇ ਹਨ ਪਰ ਇਨ੍ਹਾਂ ਦਾ ਸਬੰਧ ਪਹਿਲੇ ਦੇ ਮਾਮਲਿਆਂ ਨਾਲ ਨਹੀਂ ਹੈ। ਦੋਵੇਂ ਨਵੇਂ ਵਿਅਕਤੀਆਂ ਨੂੰ ਇਨਫੈਕਸ਼ਨ ਕਿਥੋ ਹੋਈ, ਕਿਵੇਂ ਹੋਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਯੂ.ਕੇ.ਐੱਚ.ਐੱਸ.ਏ. ਦੇ ਕਲੀਨਿਕਲ ਐਂਡ ਇਮਰਜਿੰਗ ਇਨਫੈਕਸ਼ਨ ਦੇ ਡਾਇਰੈਕਟਰ ਡਾ. ਕਾਲਿਨ ਬ੍ਰਾਊਨ ਨੇ ਕਿਹਾ ਕਿ ਅਸੀਂ ਬ੍ਰਿਟੇਨ 'ਚ ਮੰਕੀਪਾਕਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਜੋ 7 ਮਈ ਨੂੰ ਐਲਾਨੇ ਗਏ ਮਾਮਲਿਆਂ ਨਾਲ ਜੁੜੇ ਨਹੀਂ ਹਨ।
ਇਹ ਵੀ ਪੜ੍ਹੋ :- ਅਮਰੀਕਾ : ਪਯੂਰਟੋ ਰਿਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦੇ ਸਰੋਤ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ, ਇਸ ਗੱਲ 'ਤੇ ਜ਼ੋਰ ਦੇਣਾ ਮਹੱਤਵਪੂਰਨ ਹੈ ਕਿ ਇਹ ਲੋਕਾਂ ਦੇ ਦਰਮਿਆਨ ਆਸਾਨੀ ਨਾਲ ਨਹੀਂ ਫੈਲਦਾ ਹੈ। ਇਨਫੈਕਟਿਡ ਹੋਣ ਲਈ ਕਿਸੇ ਵਿਅਕਤੀ ਦੇ ਇਨਫੈਕਸ਼ਨ ਦੇ ਲੱਛਣਾਂ ਵਾਲੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ 'ਚ ਹੋਣਾ ਜ਼ਰੂਰੀ ਹੈ। ਆਮ ਜਨਤਾ ਲਈ ਸਮੁੱਚਾ ਖਤਰਾ ਬਹੁਤ ਘੱਟ ਹੈ।
ਇਹ ਵੀ ਪੜ੍ਹੋ :- 6G ਨੂੰ ਲਿਆਉਣ ਦੀ ਤਿਆਰੀ 'ਚ ਸੈਮਸੰਗ, 5G ਤੋਂ 50 ਗੁਣਾ ਤੇਜ਼ ਹੋਵੇਗੀ ਇੰਟਰਨੈੱਟ ਦੀ ਸਪੀਡ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ