ਬ੍ਰਿਟੇਨ ''ਚ ਹੋਣ ਵਾਲੀਆਂ ਜਾਂਚਾਂ ''ਚ ਦੋ ਹੋਰ ਕਥਿਤ ਸਰਕਾਰੀ ਪ੍ਰੋਗਰਾਮਾਂ ਨੂੰ ਕੀਤਾ ਜਾਵੇਗਾ ਸ਼ਾਮਲ

Thursday, Dec 09, 2021 - 11:24 PM (IST)

ਬ੍ਰਿਟੇਨ ''ਚ ਹੋਣ ਵਾਲੀਆਂ ਜਾਂਚਾਂ ''ਚ ਦੋ ਹੋਰ ਕਥਿਤ ਸਰਕਾਰੀ ਪ੍ਰੋਗਰਾਮਾਂ ਨੂੰ ਕੀਤਾ ਜਾਵੇਗਾ ਸ਼ਾਮਲ

ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਲਗਭਗ ਇਖ ਸਾਲ ਪਹਿਲਾਂ ਕੰਜ਼ਰਵੇਟਿਰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਦਫ਼ਤਰਾਂ 'ਚ ਲਾਕਡਾਊਨ ਦੀ ਕਥਿਤ ਉਲੰਘਣਾ ਕਰ ਆਯੋਜਿਤ ਹੋਈ ਕ੍ਰਿਸਮਸ ਪਾਰਟੀ ਦੀ ਜਾਂਚ 'ਚ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕਰਨ ਵਾਲੇ ਦੋ ਹੋਰ ਪ੍ਰੋਗਰਾਮਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸੰਸਦ ਮੈਂਬਰਾਂ ਨੂੰ ਦਿੱਤੇ ਗਏ ਇਕ ਬਿਆਨ 'ਚ ਕੈਬਨਿਟ ਦਫ਼ਤਰ ਮੰਤਰੀ ਮਾਈਕਲ ਐਲਿਸ ਨੇ ਉਸ ਜਾਂਚ ਲਈ ਸੰਦਰਭ ਦੀਆਂ ਸ਼ਰਤਾਂ ਰੱਖੀਆਂ ਜਿਸ ਦਾ ਹੁਕਮ ਜਾਨਸਨ ਨੇ ਬੁੱਧਵਾਰ ਨੂੰ ਦਿੱਤਾ ਸੀ।

ਇਹ ਵੀ ਪੜ੍ਹੋ : WHO ਨੇ ਓਮੀਕ੍ਰੋਨ ਦੇ ਚੱਲਦਿਆਂ ਕੋਰੋਨਾ ਟੀਕਿਆਂ ਦੀ ਜਮ੍ਹਾਖੋਰੀ ਵਧਣ ਦਾ ਜਤਾਇਆ ਖ਼ਦਸ਼ਾ

ਜਾਂਚ ਦਾ ਇਹ ਹੁਕਮ ਉਸ ਵੇਲੇ ਦਿੱਤਾ ਗਿਆ ਜਦ ਇਹ ਦੋਸ਼ ਲਾਏ ਗਏ ਕਿ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ ਉਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜੋ ਹੋਰ ਲਈ ਲਾਗੂ ਕੀਤੇ ਗਏ ਸਨ। ਸ਼ੁਰੂਆਤੀ ਦੋਸ਼ 18 ਦਸੰਬਰ 2020 ਨੂੰ ਪ੍ਰਧਾਨ ਮੰਤਰੀ ਦੇ 10 ਡਾਊਨਿੰਗ ਸੈਂਟ ਦਫ਼ਤਰਾਂ 'ਚ ਇਕ ਪ੍ਰੋਗਰਾਮ ਨਾਲ ਸੰਬੰਧਿਤ ਹੈ। ਇਸ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਅਧਿਕਾਰੀਆਂ ਨੇ ਅਜਿਹੇ ਸਮੇਂ 'ਚ ਸ਼ਰਾਬ, ਭੋਜਣ, ਖੇਡ ਅਤੇ ਉਤਸਵ ਦਾ ਆਨੰਦ ਲਿਆ ਸੀ ਜਦ ਮਹਾਮਾਰੀ 'ਤੇ ਕਾਬੂ ਦੇ ਨਿਯਮਾਂ ਤਹਿਤ ਸਮਾਜਿਕ ਸਮਾਰੋਹਾਂ 'ਤੇ ਪਾਬੰਦੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨੀ ਕਿਸੇ ਸਿਆਸੀ ਧੜੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ : ਇਮਰਾਨ ਖਾਨ

ਲੀਕ ਹੋਈ ਵੀਡੀਓ 'ਚ ਸੀਨੀਅਰ ਕਰਮਚਾਰੀਆਂ ਨੂੰ ਕਥਿਤ ਪਾਰਟੀ ਦਾ ਮਜ਼ਾਕ ਉੱਡਾਉਂਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਬੁੱਧਵਾਰ ਨੂੰ ਜਾਨਸਨ ਦੇ ਸਲਾਹਕਾਰਾਂ 'ਚੋਂ ਇਕ ਨੇ ਅਸਤੀਫਾ ਦੇ ਦਿੱਤਾ ਅਤੇ ਪ੍ਰਧਾਨ ਮੰਤਰੀ 'ਤੇ ਦਬਾਅ ਪਿਆ। ਜਾਨਸਨ ਦਾ ਕਹਿਣਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਕੋਈ ਨਿਯਮ ਨਹੀਂ ਤੋੜਿਆ ਗਿਆ। ਐਲਿਸ ਨੇ ਕਿਹਾ ਕਿ ਜਾਂਚ 'ਚ 27 ਨਵੰਬਰ, 2020 ਨੂੰ ਡਾਊਨਿੰਗ ਸਟ੍ਰੀਟ 'ਚ ਕਥਿਤ ਤੌਰ 'ਤੇ ਆਯੋਜਿਤ ਇਕ ਪ੍ਰੋਗਰਾਮ ਅਤੇ 10 ਦਸੰਬਰ ਨੂੰ ਸਿੱਖਿਆ ਵਿਭਾਗ 'ਚ ਹੋਏ ਇਕ ਹੋਰ ਪ੍ਰੋਗਰਾਮ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਈਰਾਨ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਵਿਆਨਾ 'ਚ ਫਿਰ ਤੋਂ ਸ਼ੁਰੂ


author

Karan Kumar

Content Editor

Related News