ਹਵਾਈ ’ਚ ਜਵਾਲਾਮੁਖੀ ਧਮਾਕੇ ਨਾਲ 2 ਲੱਖ ਲੋਕਾਂ ਨੂੰ ਖਤਰਾ
Wednesday, Nov 30, 2022 - 01:37 AM (IST)

ਅਮਰੀਕਾ (ਏ. ਪੀ.) : ਦੁਨੀਆ ਦੇ ਸਭ ਤੋਂ ਵੱਡੇ ਸਰਗਰਮ ਜਵਾਲਾਮੁਖੀ ਤੋਂ 38 ਸਾਲ ਵਿਚ ਪਹਿਲੀ ਵਾਰ ਸੰਤਰੀ, ਚਮਕੀਲਾ ਲਾਵਾ ਨਿਕਲਿਆ ਅਤੇ ਸੁਆਹ ਦਾ ਵਿਸ਼ਾਲ ਗੁਬਾਰ ਉਠਦਾ ਦੇਖਿਆ ਗਿਆ। ਅਧਿਕਾਰੀਆਂ ਨੇ ਹਵਾਈ ਦੇ ‘ਬਿੱਗ ਆਈਲੈਂਡ’ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੇ ਉਲਟ ਹਾਲਾਤਾਂ ਲਈ ਤਿਆਰ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਮੱਛਰ ਨੇ ਵਿਅਕਤੀ ਨੂੰ ਪਾਇਆ ਭੜਥੂ, ਹੋਏ 30 ਆਪ੍ਰੇਸ਼ਨ, 4 ਹਫ਼ਤੇ ਕੋਮਾ 'ਚ ਰਹਿਣ ਤੋਂ ਬਾਅਦ ਕੱਟਣੀਆਂ ਪਈਆਂ ਉਂਗਲਾਂ
ਜਵਾਲਾਮੁਖੀ ਮੌਨਾ ਲੋਆ ਵਿਚ ਧਮਾਕੇ ਨਾਲ ਹਾਲਾਂਕਿ ਤੱਤਕਾਲ ਕੋਈ ਖਤਰਾ ਨਹੀਂ ਹੈ, ਪਰ ਅਮਰੀਕੀ ਭੂ-ਗਰਭ ਵਿਗਿਆਨ ਸਰਵੇਖਣ ਨੇ 2,00,000 ਲੋਕਾਂ ਦੀ ਆਬਾਦੀ ਵਾਲੇ ‘ਬਿੱਗ ਆਈਲੈਂਡ’ ਦੇ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਅਤੇ ‘ਲਾਵਾ ਕੱਢਣ ਦੀ ਰਫਤਾਰ ਅਤੇ ਸਥਾਨ ਤੇਜ਼ੀ ਨਾਲ ਬਦਲ ਸਕਦਾ ਹੈ। ਅਧਿਕਾਰੀਆਂ ਨੇ ਨਿਵਾਸੀਆਂ ਨੂੰ ਕਿਹਾ ਕਿ ਜੇਕਰ ਲਾਵਾ ਦਾ ਪ੍ਰਵਾਹ ਆਬਾਦੀ ਵਾਲੇ ਖੇਤਰਾਂ ਵੱਲ ਵਧਣ ਲੱਗੇ ਤਾਂ ਉਨ੍ਹਾਂ ਖੇਤਰ ਨੂੰ ਖਾਲੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।