ਨਿਊਯਾਰਕ ''ਚ ਚਾਕੂਬਾਜ਼ੀ ਦੀਆਂ ਘਟਨਾਵਾਂ ''ਚ 2 ਦੀ ਮੌਤ

Sunday, Feb 14, 2021 - 08:27 PM (IST)

ਨਿਊਯਾਰਕ ''ਚ ਚਾਕੂਬਾਜ਼ੀ ਦੀਆਂ ਘਟਨਾਵਾਂ ''ਚ 2 ਦੀ ਮੌਤ

ਨਿਊਯਾਰਕ- ਨਿਊਯਾਰਕ ਸਿਟੀ ਦੇ ਇਕ ਸਬ ਵੇਅ (ਅੰਡਰਗ੍ਰਾਊਂਡ ਸੜਕ) 'ਚ ਚਾਕੂਬਾਜ਼ੀ ਦੀਆਂ ਘਟਨਾਵਾਂ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਨਿਊਯਾਰਕ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ ਐਤਵਾਰ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ 'ਤੇ ਹਮਲੇ ਹੋਏ, ਉਹ ਬੇਘਰ ਸਨ। ਪੁਲਸ ਨੂੰ ਸ਼ੱਕ ਹੈ ਕਿ ਇਹ ਹਮਲੇ ਇਕ ਹੀ ਵਿਅਕਤੀ ਨੇ ਕੀਤੇ ਹਨ। ਪੁਲਸ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ -ਲਿਬਨਾਨ 'ਚ ਸਿਹਤ ਮੁਲਾਜ਼ਮਾਂ ਤੇ ਬਜ਼ੁਰਗਾਂ ਲਈ ਸ਼ੁਰੂ ਹੋਇਆ ਕੋਵਿਡ-19 ਟੀਕਾਕਰਨ

ਘਟਨਾ ਦੀ ਜਾਂਚ ਲਈ ਸਬ ਵੇਅ 'ਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਹੈ। ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਕਵੀਨਸ ਨਾਮੀ ਥਾਂ 'ਤੇ ਇਕ ਟ੍ਰੇਨ 'ਚ ਇਕ ਲਾਸ਼ ਮਿਲੀ। ਉਸ ਦੀ ਧੌਣ ਅਤੇ ਸਰੀਰ ਦੇ ਕਈ ਹਿੱਸਿਆਂ 'ਚ ਜ਼ਖਮ ਸਨ। ਉਸ ਤੋਂ ਦੋ ਘੰਟਿਆਂ ਬਾਅਦ ਮੈਨਹਟਨ ਦੇ ਇਕ ਹੋਰ ਸਬ ਵੇਅ 'ਚ ਇਕ ਔਰਤ ਦੀ ਲਾਸ਼ ਮਿਲੀ। ਉਸ ਨੂੰ ਵੀ ਕਈ ਥਾਈਂ ਚਾਕੂ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ -ਥਾਈਲੈਂਡ 'ਚ ਲੋਕਤੰਤਰ ਸਮਰਥਕਾਂ ਦੀ ਪੁਲਸ ਨਾਲ ਝੜਪ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News