ਜਕਾਰਤਾ ''ਚ ਜ਼ਮੀਨ ਖਿਸਕਣ ਕਾਰਨ 2 ਲੋਕਾਂ ਦੀ ਮੌਤ, 4 ਲਾਪਤਾ

Wednesday, Mar 15, 2023 - 03:32 PM (IST)

ਜਕਾਰਤਾ ''ਚ ਜ਼ਮੀਨ ਖਿਸਕਣ ਕਾਰਨ 2 ਲੋਕਾਂ ਦੀ ਮੌਤ, 4 ਲਾਪਤਾ

ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬੋਗੋਰ ਸ਼ਹਿਰ ਵਿੱਚ ਜ਼ਮੀਨ ਖਿਸਕਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲਾਪਤਾ ਹੋ ਗਏ। ਡਿਜਾਸਟਰ ਮੈਨੇਜਮੈਂਟ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਤ 11.49 ਵਜੇ ਕਸਬੇ ਵਿਚ ਹੋਈ ਇਸ ਘਟਨਾ ਵਿਚ 11 ਲੋਕ ਵਾਲ-ਵਾਲ ਬਚ ਗਏ। ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਉਨ੍ਹਾਂ ਦੱਸਿਆ ਕਿ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ 6 ਘਰ ਅਤੇ 1 ਮਸਜਿਦ ਤਬਾਹ ਹੋ ਗਈ।   ਉਨ੍ਹਾਂ ਅਨੁਸਾਰ ਇਸ ਘਟਨਾ ਨੇ ਬੋਗੋਰ ਤੋਂ ਪੱਛਮੀ ਜਾਵਾ ਸੂਬੇ ਦੇ ਸੁਕਾਬੂਮੀ ਜ਼ਿਲ੍ਹੇ ਤੱਕ ਰੇਲ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ ਹੈ। ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ।


author

cherry

Content Editor

Related News