ਕੈਨੇਡਾ ''ਚ ਡੇਅ-ਕੇਅਰ ਸੈਂਟਰ ''ਚ ਦਾਖਲ ਹੋਈ ਬੱਸ, 2 ਬੱਚਿਆਂ ਦੀ ਮੌਤ, 6 ਜ਼ਖ਼ਮੀ

Thursday, Feb 09, 2023 - 10:50 AM (IST)

ਮਾਂਟਰੀਅਲ (ਏਜੰਸੀ)- ਕੈਨੇਡਾ ਦੇ ਮਾਂਟਰੀਅਲ ਸ਼ਹਿਰ ਦੇ ਉੱਤਰ ਵਿੱਚ ਸਥਿਤ ਲਾਵਲ ਵਿੱਚ ਇੱਕ ਡੇਅ ਕੇਅਰ ਸੈਂਟਰ ਵਿੱਚ ਬੱਸ ਦੇ ਦਾਖ਼ਲ ਹੋਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਇਕ ਨਿਊਜ਼ ਏਜੰਸੀ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਸਿਟੀ ਬੱਸ ਬੁੱਧਵਾਰ ਸਵੇਰੇ 8.30 ਵਜੇ ਦੇ ਕਰੀਬ ਸੇਂਟ-ਰੋਜ਼ ਡੇਅ-ਕੇਅਰ ਵਿਚ ਦਾਖ਼ਲ ਹੋ ਗਈ। ਇਸ ਹਾਦਸੇ ਮਗਰੋਂ ਇੱਕ ਬੱਚੇ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ 7 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਹੋਰ ਬੱਚੇ ਦੀ ਮੌਤ ਹੋ ਗਈ। ਮਾਂਟਰੀਅਲ ਦੇ ਸਟੀ-ਜਸਟੀਨ ਚਿਲਡਰਨ ਹਸਪਤਾਲ ਦੇ ਬੁਲਾਰੇ ਮਾਰਕ ਗਿਰਾਰਡ ਨੇ ਕਿਹਾ ਕਿ ਹਾਦਸੇ ਤੋਂ ਬਾਅਦ 3 ਤੋਂ 5 ਸਾਲ ਦੀ ਉਮਰ ਦੇ 4 ਬੱਚਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਪਹੁੰਚਣ 'ਤੇ ਦੋ ਮੁੰਡੇ ਅਤੇ ਦੋ ਕੁੜੀਆਂ ਹੋਸ਼ ਵਿੱਚ ਸਨ। ਉਨ੍ਹਾਂ ਵਿੱਚੋਂ ਇੱਕ ਇੰਟੈਂਸਿਵ ਕੇਅਰ ਵਿੱਚ ਹੈ, ਜਦਕਿ ਬਾਕੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਦਾਦੇ ਨੇ ਪੋਤੀ ਨੂੰ ਬਣਾਇਆ ਕਰੋੜਾਂ ਦੀ ਮਾਲਕਣ, ਇਸ ਸਲਾਹ ਨਾਲ ਬਦਲੀ 18 ਸਾਲਾ ਜੂਲੀਅਟ ਲੈਮੌਰ ਦੀ ਜ਼ਿੰਦਗੀ

PunjabKesari

51 ਸਾਲਾ ਡਰਾਈਵਰ ਨੂੰ ਕਥਿਤ ਤੌਰ 'ਤੇ ਲਵਲ ਪੁਲਸ ਨੇ ਘਟਨਾ ਸਥਾਨ 'ਤੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ 9 ਦੋਸ਼ਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਪਹਿਲੀ-ਡਿਗਰੀ ਕਤਲ ਦੇ 2 ਮਾਮਲੇ, ਕਤਲ ਦੀ ਕੋਸ਼ਿਸ਼, ਗੰਭੀਰ ਹਮਲੇ ਦੇ 2 ਮਾਮਲੇ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਥਿਆਰ ਨਾਲ ਹਮਲੇ ਦੇ ਚਾਰ ਮਾਮਲੇ ਸ਼ਾਮਲ ਹਨ। ਉਹ ਬੁੱਧਵਾਰ ਦੁਪਹਿਰ ਮਾਂਟਰੀਅਲ-ਏਰੀਆ ਹਸਪਤਾਲ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਡਰਾਈਵਰ ਨੂੰ 17 ਫਰਵਰੀ ਨੂੰ ਅਗਲੀ ਪੇਸ਼ੀ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ: ਭਾਰਤ-ਪਾਕਿ ਦੇ ਬਿਹਤਰ ਸਬੰਧਾਂ ਨੂੰ ਲੈ ਕੇ ਇਮਰਾਨ ਖ਼ਾਨ ਨੇ PM ਮੋਦੀ ਅੱਗੇ ਰੱਖੀ 'ਬੇਤੁਕਾ' ਸ਼ਰਤ

PunjabKesari

ਗੁਆਂਢ ਵਿੱਚ ਰਹਿਣ ਵਾਲੇ ਅਤੇ ਹਾਦਸੇ ਦੇ ਗਵਾਹ ਹਮਦੀ ਬੇਨ ਚਾਬਾਨੇ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੱਸ 30 ਜਾਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ, ਜਦੋਂ ਇਹ ਡੇਅ-ਕੇਅਰ ਵਿਚ ਦਾਖ਼ਲ ਹੋਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਸ਼ਾਮ ਨੂੰ ਹਾਊਸ ਆਫ ਕਾਮਨਜ਼ ਵਿੱਚ ਕਿਹਾ, "ਮੈਂ ਕਲਪਨਾ ਨਹੀਂ ਕਰ ਸਕਦਾ ਕਿ ਮਾਰੇ ਗਏ ਬੱਚਿਆਂ ਦੇ ਪਰਿਵਾਰ ਅਤੇ ਅਸਲ ਵਿੱਚ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਇਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਵਿੱਚੋਂ ਗੁਜ਼ਰ ਰਹੇ ਹਨ। ਮੈਂ ਜਾਣਦਾ ਹਾਂ ਕਿ ਉਨ੍ਹਾਂ ਮਾਪਿਆਂ ਲਈ ਕੋਈ ਸ਼ਬਦ ਨਹੀਂ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਬੱਚੇ ਗੁਆ ਦਿੱਤੇ ਹਨ। ਅਸੀਂ ਉਨ੍ਹਾਂ ਦਾ ਸਮਰਥਨ ਕਰਨ ਲਈ ਜੋ ਵੀ ਕਰ ਸਕਦੇ ਹਾਂ ਉਹ ਕਰਾਂਗੇ।" ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਡੇਅ-ਕੇਅਰ ਸੈਂਟਰ ਵਿੱਚ ਆਮ ਤੌਰ 'ਤੇ 80 ਤੋਂ 85 ਬੱਚੇ ਰਹਿ ਸਕਦੇ ਹਨ।

PunjabKesari

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਈ 20 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ


cherry

Content Editor

Related News