ਕੈਨੇਡਾ ’ਚ 40 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਣੇ 2 ਭਾਰਤੀ ਗ੍ਰਿਫ਼ਤਾਰ

03/21/2024 5:57:20 PM

ਟੋਰਾਂਟੋ - ਯੌਰਕ ਰੀਜਨ ਵਿੱਚ ਪੁਲਸ ਨੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਛਾਪੇਮਾਰੀ ਦੀ ਇੱਕ ਲੜੀ ਤਹਿਤ 2 ਭਾਰਤੀਆਂ ਸਣੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਕਥਿਤ ਤੌਰ 'ਤੇ ਹਥਿਆਰਾਂ ਅਤੇ ਬਾਰੂਦ ਦੇ ਨਾਲ ਲਗਭਗ 40 ਕਿਲੋਗ੍ਰਾਮ ਨਾਜਾਇਜ਼ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਨੌਜਵਾਨਾਂ ਦੀ ਪਛਾਣ 27 ਸਾਲ ਦੇ ਅਲੈਗਜ਼ੈਂਡਰ ਖਟੜਾ, 28 ਸਾਲ ਦੇ ਰਾਘਵਨ ਰਵੀਂਦਰਨ, 22 ਸਾਲ ਦੇ ਜੈਕ ਹੋਲਮੈਨ ਅਤੇ 18 ਸਾਲ ਦੇ ਨੋਆਹ ਬੌਜ਼ੋ ਵਜੋਂ ਕੀਤੀ ਗਈ ਹੈ। ਇਨ੍ਹਾਂ ਨੂੰ ਪੁਲਸ ਨੇ ਟੋਰਾਂਟੋ, ਯਾਰਕ ਅਤੇ ਡਰਹਮ ਖੇਤਰਾਂ ਵਿੱਚ 5 ਘਰਾਂ ਵਿੱਚ ਤਲਾਸ਼ੀ ਵਾਰੰਟਾਂ ਨੂੰ ਲਾਗੂ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ: ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਹਿੱਸੇ ਵਜੋਂ ਦਿੱਤੀ ਮਾਨਤਾ, ਭੜਕੇ ਚੀਨ ਨੇ ਦਿੱਤਾ ਇਹ ਬਿਆਨ

ਯੌਰਕ ਰੀਜਨਲ ਪੁਲਸ ਦੀ ਗਨ, ਗੈਂਗਸ ਅਤੇ ਡਰੱਗ ਇਨਫੋਰਸਮੈਂਟ ਯੂਨਿਟ ਦੀ ਅਗਵਾਈ ਵਿੱਚ ਜਨਵਰੀ ਤੋਂ ਮਾਰਚ ਤੱਕ ਚੱਲੀ ਜਾਂਚ ਵਿਚ ਸ਼ੱਕੀ ਨਸ਼ਾ ਤਸਕਰਾਂ ਦੇ ਇੱਕ ਸੰਗਠਿਤ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ 2 ਕਿਲੋਗ੍ਰਾਮ ਕੋਕੀਨ, 34 ਕਿਲੋਗ੍ਰਾਮ ਕੈਨਬਿਸ, 263 ਗ੍ਰਾਮ ਐੱਮਡੀਐੱਮਏ ਅਤੇ 900 ਮਿਲੀਲੀਟਰ ਕੋਡੀਨ ਦੇ ਨਾਲ-ਨਾਲ ਇੱਕ ਲੋਡਡ ਹੈਂਡ ਬੰਦੂਕ, ਦੋ ਸੰਚਾਲਿਤ ਊਰਜਾ ਹਥਿਆਰ ਅਤੇ ਬਰਾਸ ਨੱਕਲ ਵੀ ਬਰਾਮਦ ਕੀਤੇ ਹਨ। ਜਾਂਚਕਰਤਾਵਾਂ ਨੇ ਦੱਸਿਆ ਕਿ ਜੈਕ ਹੋਲਮੈਨ ਪਹਿਲਾਂ ਹੀ ਜ਼ਮਾਨਤ ’ਤੇ ਚੱਲ ਰਿਹਾ ਸੀ ਅਤੇ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਖਤ ਹਦਾਇਤ ਮਿਲੀ ਹੋਈ ਸੀ ਪਰ ਉਸ ਨੇ ਪਰਵਾਹ ਨਾ ਕੀਤੀ। ਦੂਜੇ ਪਾਸੇ ਰਾਘਵਨ ’ਤੇ ਪਹਿਲਾਂ ਹੀ ਹਥਿਆਰ ਰੱਖਣ ਦੀ ਪਾਬੰਦੀ ਲੱਗੀ ਹੋਈ ਹੈ। 

ਇਹ ਵੀ ਪੜ੍ਹੋ: US 'ਚ ਲਾਪਤਾ ਭਾਰਤੀ ਵਿਦਿਆਰਥੀ ਦਾ ਨਹੀਂ ਮਿਲਿਆ ਕੋਈ ਸੁਰਾਗ, ਪਰਿਵਾਰ ਤੋਂ ਮੰਗੀ ਗਈ ਸੀ ਫਿਰੌਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News