ਸਿੰਗਾਪੁਰ 'ਚ ਭਾਰਤੀਆਂ ਦਾ ਕਾਰਾ, ਵਿਆਹ ਸਮਾਗਮ 'ਚ 2 ਵਿਅਕਤੀਆਂ ਨੂੰ ਚਾਕੂਆਂ ਨਾਲ ਵਿੰਨ੍ਹਿਆ

Saturday, Apr 09, 2022 - 03:50 PM (IST)

ਸਿੰਗਾਪੁਰ 'ਚ ਭਾਰਤੀਆਂ ਦਾ ਕਾਰਾ, ਵਿਆਹ ਸਮਾਗਮ 'ਚ 2 ਵਿਅਕਤੀਆਂ ਨੂੰ ਚਾਕੂਆਂ ਨਾਲ ਵਿੰਨ੍ਹਿਆ

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿੱਚ ਇੱਕ ਵਿਆਹ ਸਮਾਗਮ ਵਿੱਚ 2 ਵਿਅਕਤੀਆਂ ਨੂੰ ਚਾਕੂ ਮਾਰਨ ਦੇ ਦੋਸ਼ ਹੇਠ 2  ਭਾਰਤੀ ਮੂਲ ਦੇ ਵਿਅਕਤੀਆਂ ਉੱਤੇ ਸ਼ਨੀਵਾਰ ਨੂੰ ਦੋਸ਼ ਲਾਇਆ ਗਿਆ ਹੈ। 'ਦਿ ਸਟਰੇਟ ਟਾਈਮਜ਼' ਦੀ ਖ਼ਬਰ ਮੁਤਾਬਾਕ ਰਿਮਾਂਡ 'ਤੇ ਲਏ ਗਏ 20 ਸਾਲਾ ਮੁਹੰਮਦ ਸਾਜਿਦ ਸਲੀਮ ਅਤੇ 19 ਸਾਲਾ ਨਿਸਵਾਨ ਥਿਰੂਚੇਲਵਮ ਵੀਡੀਓ ਲਿੰਕ ਰਾਹੀਂ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ।

ਇਹ ਵੀ ਪੜ੍ਹੋ: ਅੱਜ ਹੋਵੇਗਾ ਇਮਰਾਨ ਖਾਨ ਦੀ ਕਿਸਮਤ ਦਾ ਫ਼ੈਸਲਾ, ਨੈਸ਼ਨਲ ਅਸੈਂਬਲੀ ਦੇ ਸੈਸ਼ਨ 'ਚ ਨਹੀਂ ਹੋਏ ਹਾਜ਼ਰ

ਬੁੱਧਵਾਰ ਨੂੰ ਬੂਨ ਲੇ ਡਰਾਈਵ ਕੰਪਲੈਕਸ ਵਿੱਚ ਇੱਕ ਕਾਰ ਪਾਰਕਿੰਗ ਵਿੱਚ ਮੁਲਜ਼ਮਾਂ ਨੇ ਪ੍ਰਵੀਨ ਰਾਜ ਚੰਥੀਰਨ ਉੱਤੇ ਚਾਕੂ ਨਾਲ ਹਮਲਾ ਕੀਤਾ ਸੀ। ਦੋਸ਼ੀ ਪਾਏ ਜਾਣ 'ਤੇ ਦੋਵਾਂ ਦੋਸ਼ੀਆਂ ਨੂੰ ਕੈਦ, ਜੁਰਮਾਨਾ ਅਤੇ ਡੰਡੇ ਨਾਲ ਕੁੱਟਣ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਮੁਲਜ਼ਮਾਂ ਨੂੰ ਵੀਰਵਾਰ ਨੂੰ ਨਿਗਰਾਨੀ ਕੈਮਰਿਆਂ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਜ਼ਖ਼ਮੀਆਂ ਦੀ ਉਮਰ ਨਹੀਂ ਦੱਸੀ, ਹਾਲਾਂਕਿ ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਦੋਸ਼ੀਆਂ ਨੇ 22, 23 ਸਾਲ ਦੇ 2 ਵਿਅਕਤੀਆਂ 'ਤੇ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ: ਕੈਨੇਡਾ ਗਿਆ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਟੋਰੰਟੋ ਦੇ ਗੁਰਦੁਆਰਾ ਸਾਹਿਬ ਤੋਂ ਰਾਤੋ-ਰਾਤ ਹੋਇਆ ਫ਼ਰਾਰ

ਲਾੜੀ ਯੂਰੋਸ਼ਿਨੀ ਜੋਸੇਫੀਨ (25) ਅਤੇ ਲਾੜੇ ਇਮੈਨੁਅਲ ਰਵੀ (26) ਦੇ ਵਿਆਹ ਸਮਾਗਮ ਦੌਰਾਨ ਲਾੜੇ ਨੂੰ ਫੋਨ ਆਇਆ ਕਿ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਉਸਦੇ ਦੋਸਤਾਂ 'ਤੇ ਹਮਲਾ ਕੀਤਾ ਗਿਆ ਹੈ। ਜ਼ਖ਼ਮੀ ਪ੍ਰਵੀਨ ਅਜੇ ਵੀ ਹਸਪਤਾਲ ਵਿਚ ਭਰਤੀ ਹੈ ਅਤੇ ਉਸ ਦੇ ਕਈ ਆਪਰੇਸ਼ਨ ਕੀਤੇ ਜਾਣਗੇ। ਦੂਜੇ ਜ਼ਖ਼ਮੀ ਸਰਵਣ ਕੁਮਾਰ ਨੂੰ ਸ਼ੁੱਕਰਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਨੇ ਪੁਲਸ ਨੂੰ ਪਾਈਆਂ ਭਾਜੜਾਂ, ਇੰਝ ਚੜਿਆ ਅੜਿੱਕੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News