ਅਮਰੀਕਾ 'ਚ ਬਜ਼ੁਰਗ ਮਹਿਲਾ ਨਾਲ 1 ਲੱਖ ਡਾਲਰ ਤੋਂ ਵੱਧ ਦੀ ਠੱਗੀ ਕਰਨ ਦੇ ਦੋਸ਼ 'ਚ 2 ਭਾਰਤੀ ਗ੍ਰਿਫ਼ਤਾਰ
Friday, Mar 31, 2023 - 10:58 AM (IST)
ਨਿਊਯਾਰਕ (ਏਜੰਸੀ)- ਅਮਰੀਕਾ ਦੇ ਮੈਸਾਚੁਸੇਟਸ ਸੂਬੇ ਵਿੱਚ ਇੱਕ 78 ਸਾਲਾ ਔਰਤ ਤੋਂ ਕੰਪਿਊਟਰ ਵਾਇਰਸ ਘੁਟਾਲੇ ਰਾਹੀਂ ਕਥਿਤ ਤੌਰ 'ਤੇ 100,000 ਡਾਲਰ ਤੋਂ ਵੱਧ ਦੀ ਠੱਗੀ ਕਰਨ ਦੇ ਦੋਸ਼ ਵਿੱਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਸੂਬੇ ਇੰਡੀਆਨਾ 'ਚ 5 ਸਾਲਾ ਬੱਚੇ ਨੇ 16 ਮਹੀਨਿਆਂ ਦੇ ਭਰਾ ਨੂੰ ਮਾਰੀ ਗੋਲੀ, ਮੌਤ
ਨਿਊ ਜਰਸੀ ਦੇ ਪਾਰਸਿਪਨੀ ਦੇ 22 ਸਾਲਾ ਨਿਕਿਤ ਐੱਸ ਯਾਦਵ ਅਤੇ 21 ਸਾਲਾ ਰਾਜ ਵਿਪੁਲ ਪਟੇਲ ਇੱਕ ਕੰਪਿਊਟਰ ਵਾਇਰਸ ਸਕੀਮ ਚਲਾ ਰਹੇ ਸਨ। ਉਨ੍ਹਾਂ ਨੇ ਪੀੜਤਾ ਤੋਂ ਉਸ ਦੇ ਕੰਪਿਊਟਰ ਤੋਂ ਅਣਚਾਹੀਆਂ ਚੀਜ਼ਾਂ ਨੂੰ ਹਟਾਉਣ ਲਈ ਫੰਡ ਦੀ ਮੰਗ ਕੀਤੀ। ਪੀੜਤਾ ਨੇ ਪਿਛਲੇ ਹਫ਼ਤੇ ਆਪਣੇ ਕੰਪਿਊਟਰ ਦੀ ਸਮੱਸਿਆ ਦੇ ਹੱਲ ਲਈ ਇੱਕ ਤਕਨੀਕੀ ਸਹਾਇਤਾ ਨੰਬਰ 'ਤੇ ਕਾਲ ਕੀਤੀ ਸੀ।
ਇਹ ਵੀ ਪੜ੍ਹੋ: ਬ੍ਰਿਟਿਸ਼ ਅਦਾਲਤ ਨੇ ਗੁਜਰਾਤ ਕਤਲੇਆਮ ਦੇ ਦੋਸ਼ੀ ਜੈਸੁਖ ਦੀ ਭਾਰਤ ਹਵਾਲਗੀ ਨੂੰ ਦਿੱਤੀ ਮਨਜ਼ੂਰੀ
ਯਰਮਾਊਥ ਪੁਲਸ ਨੇ ਇੱਕ ਮੀਡੀਆ ਬਿਆਨ ਵਿੱਚ ਕਿਹਾ ਕਿ ਸ਼ੱਕੀ ਵਿਅਕਤੀਆਂ ਨੂੰ ਸੋਮਵਾਰ ਸ਼ਾਮ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਪੀੜਤਾ ਤੋਂ ਪੈਸੇ ਲੈਣ ਲਈ ਉਸ ਦੇ ਘਰ ਆਏ। ਦੋਵਾਂ 'ਤੇ ਸਾਜ਼ਿਸ਼ ਰਚਣ ਅਤੇ ਲੁੱਟ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਅਧਿਐਨ 'ਚ ਦਾਅਵਾ: ਗਰਭ ਅਵਸਥਾ ਦੌਰਾਨ ਕੋਰੋਨਾ ਸੰਕਰਮਿਤ ਮਾਂਵਾਂ ਦੇ ਬੱਚਿਆਂ 'ਚ ਮੋਟਾਪੇ ਦਾ ਜੋਖ਼ਮ ਵੱਧ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।