AUS ; ਅੱਖਾਂ ਸਾਹਮਣੇ ਉੱਜੜ ਗਈ ਗਰਭਵਤੀ ਔਰਤ ਦੀ ਦੁਨੀਆ ! ਪਤੀ ਸਣੇ ਨਦੀ 'ਚ ਡੁੱਬ ਗਏ 2 ਭਾਰਤੀ ਨੌਜਵਾਨ

Monday, Feb 02, 2026 - 12:30 PM (IST)

AUS ; ਅੱਖਾਂ ਸਾਹਮਣੇ ਉੱਜੜ ਗਈ ਗਰਭਵਤੀ ਔਰਤ ਦੀ ਦੁਨੀਆ ! ਪਤੀ ਸਣੇ ਨਦੀ 'ਚ ਡੁੱਬ ਗਏ 2 ਭਾਰਤੀ ਨੌਜਵਾਨ

ਇੰਟਰਨੈਸ਼ਨਲ ਡੈਸਕ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਸੂਬੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ 'ਨੇਵਰ ਨੇਵਰ' (Never Never River) ਨਦੀ ਵਿੱਚ ਨਹਾਉਂਦੇ ਸਮੇਂ 2 ਭਾਰਤੀ ਮੂਲ ਦੇ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਚਿਨ ਖਿੱਲਣ (32) ਅਤੇ ਸਾਹਿਲ ਬੱਤਰਾ (33) ਵਜੋਂ ਹੋਈ ਹੈ, ਜੋ ਸਿਡਨੀ ਵਿੱਚ ਰਹਿ ਰਹੇ ਸਨ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ ! ਲੋਧਰਾਂ 'ਚ ਪਲਟ ਗਈ ਬਰਾਤੀਆਂ ਨਾਲ ਭਰੀ ਬੱਸ, 4 ਦੀ ਮੌਤ

ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਐਤਵਾਰ ਸ਼ਾਮ ਕਰੀਬ 6:45 ਵਜੇ ਵਾਪਰਿਆ। ਦੋਵੇਂ ਦੋਸਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਛੁੱਟੀਆਂ ਮਨਾਉਣ ਲਈ ਗਲੈਨੀਫਰ ਦੇ ਜੌਨ ਲੌਕ ਪਲੇਸ ਨੇੜੇ ਨਦੀ 'ਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਪਾਣੀ ਨੂੰ ਘੱਟ ਡੂੰਘਾ ਸਮਝ ਕੇ ਨਦੀ ਵਿੱਚ ਉਤਰੇ ਸਨ, ਪਰ ਅਚਾਨਕ ਪਾਣੀ ਦਾ ਤੇਜ਼ ਵਹਾਅ ਆਉਣ ਕਾਰਨ ਦੋਵੇਂ ਸੰਭਲ ਨਹੀਂ ਸਕੇ ਅਤੇ ਰੁੜ੍ਹ ਗਏ।

ਇਹ ਵੀ ਪੜ੍ਹੋ: ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

ਗਰਭਵਤੀ ਪਤਨੀ ਦੀ ਹਾਲਤ ਗੰਭੀਰ

ਇਸ ਹਾਦਸੇ ਦਾ ਸਭ ਤੋਂ ਦਰਦਨਾਕ ਪਹਿਲੂ ਇਹ ਹੈ ਕਿ ਸਾਹਿਲ ਬੱਤਰਾ ਦੀ ਪਤਨੀ 7 ਮਹੀਨਿਆਂ ਦੀ ਗਰਭਵਤੀ ਹੈ। ਉਸ ਦੀਆਂ ਅੱਖਾਂ ਸਾਹਮਣੇ ਹੀ ਉਸ ਦਾ ਪਤੀ ਪਾਣੀ ਵਿੱਚ ਡੁੱਬ ਗਿਆ। ਹਾਦਸੇ ਤੋਂ ਬਾਅਦ ਉਹ ਸਦਮੇ ਵਿੱਚ ਹੈ। ਉੱਥੇ ਹੀ ਸਚਿਨ ਦੀ ਮੰਗੇਤਰ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਖ਼ੁਦ ਵੀ ਜ਼ਖ਼ਮੀ ਹੋ ਗਈ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।

ਇਹ ਵੀ ਪੜ੍ਹੋ: ਗਿਰਾਵਟ 'ਤੇ ਲੱਗੀ ਬਰੇਕ, ਮੁੜ ਵਧ ਗਏ Gold ਦੇ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News