ਹੋਲਟਸਵਿਲੇ ’ਚ ਪਾਣੀ ’ਚ ਡੁੱਬਣ ਕਾਰਨ 2 ਬੱਚੀਆਂ ਦੀ ਮੌਤ

Tuesday, Sep 10, 2024 - 07:10 PM (IST)

ਹੋਲਟਸਵਿਲੇ ’ਚ ਪਾਣੀ ’ਚ ਡੁੱਬਣ ਕਾਰਨ 2 ਬੱਚੀਆਂ ਦੀ ਮੌਤ

ਨਿਊਯਾਰਕ - ਬੀਤੇਂ ਦਿਨ ਲੋਂਗ ਆਈਲੈਂਡ, ਨਿਊਯਾਰਕ ’ਚ ਹੋਏ ਇਕ ਦਰਦਨਾਕ ਹਾਦਸੇ ’ਚ ਭਾਰਤ ਦੇ ਤੇਲਗੂ ਮੂਲ ਦੇ ਪਰਿਵਾਰ ਦੀਆਂ ਦੋ ਛੋਟੀਆਂ ਸਕੀਆਂ ਭੈਣਾਂ ਦੀ ਪਾਣੀ ’ਚ ਡੁੱਬਣ ਕਾਰਨ ਮੋਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਜਿੱਥੇ ਭਾਰਤ ਦੇ ਤੇਲਗੂ ਮੂਲ ਦੇ ਜੋੜੇ ਦੀਆਂ ਦੋ ਛੋਟੀਆਂ ਬੱਚੀਆਂ ਹੋਲਟਸਵਿਲੇ ’ਚ ਅਪਾਰਟਮੈਂਟ ’ਚ ਰਹਿੰਦੇ ਸਨ ਅਤੇ ਜੋੜੇ ਦੀਆਂ ਦੋ ਧੀਆਂ ਸਨ। ਜਿੰਨਾਂ ਦਾ ਨਾਂ ਰੂਥ ਇਵੈਂਜਲਿਨ ਗੈਲੀ (4) ਅਤੇ ਸੇਲਾਹ ਗ੍ਰੇਸ ਗੈਲੀ ਸੀ। ਮ੍ਰਿਤਕ ਬੱਚੇ ਬੀਤੇ ਦਿਨ ਸ਼ਨੀਵਾਰ ਨੂੰ ਘਰੋਂ ਖੇਡਣ ਲਈ ਨਿਕਲੇ ਸਨ। ਜਦਕਿ ਉਨ੍ਹਾਂ ਦੀ ਮਾਂ ਘਰ ’ਚ ਸੁੱਤੀ ਪਈ ਸੀ। ਉਹ ਘਰ ਦੇ ਨੇੜੇ ਖੇਡਦੇ ਖੇਡਦੇ ਝੀਲ 'ਚ ਡੁੱਬਣ ਕਾਰਨ ਉਨ੍ਹਾਂ  ਦੀ ਮੌਤ ਹੋ ਗਈ। ਬੀਤੇ ਸ਼ਨੀਵਾਰ ਨੂੰ ਵਾਪਰੀ ਇਹ ਘਟਨਾ ਦੇਰ ਰਾਤ ਸਾਹਮਣੇ ਆਈ।

ਇਹ ਵੀ ਪੜ੍ਹੋ-ਅਮਰੀਕੀ ਚੋਣਾਂ : ਹੈਰਿਸ ਅਤੇ ਟਰੰਪ ਅੱਜ ਹੋਣਗੇ ਆਹਮੋ-ਸਾਹਮਣੇ

ਜਾਣਕਾਰੀ ਮੁਤਾਬਕ ਪੁਲਸ ਬਚਾਅ ਮੁਲਾਜ਼ਮਾਂ ਨਾਲ ਉਥੇ ਪਹੁੰਚ ਗਈ। ਬਾਅਦ ’ਚ ਉਨ੍ਹਾਂ ਨੇ ਅਪਾਰਟਮੈਂਟ ਦੇ ਆਸਪਾਸ ਦੇ ਇਲਾਕੇ ’ਚ ਤਲਾਸ਼ੀ ਲਈ ਜਿੱਥੇ ਤੇਲਗੂ ਜੋੜਾ ਰਹਿ ਰਿਹਾ ਸੀ। ਇਸ ਸਿਲਸਿਲੇ 'ਚ ਦੋ ਛੋਟੀਆਂ ਬੱਚੀਆਂ ਅਪਾਰਟਮੈਂਟ ਦੇ ਕੋਲ ਬਣੀ ਝੀਲ ਦੇ ਪਾਣੀ 'ਤੇ ਤੈਰਦੀਆਂ ਦਿਖਾਈ ਦਿੱਤੀਆਂ ਸਨ। ਉਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਨਜਦੀਕੀ ਸਟੋਨੀ ਬਰੁਕ ਯੂਨੀਵਰਸਿਟੀ ਨਾਮੀਂ ਹਸਪਤਾਲ ਲਿਜਾਇਆ ਗਿਆ। ਉੱਥੇ ਜਾਂਚ ਕਰਨ ਵਾਲੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਬੱਚੇ ਪਹਿਲਾਂ ਹੀ ਮਰ ਚੁੱਕੇ ਸਨ। ਆਪਣੀਆਂ ਦੋ ਧੀਆਂ ਨੂੰ ਗੁਆਉਣ ਵਾਲੀ ਮਾਂ ਸੁਧਾ ਗੈਲੀ ਦੁਖੀ ਹੋ ਕੇ ਕੁਰਲਾਉਂਦੀ  ਰਹੀ ਸੀ ਅਤੇ ਉੱਥੇ ਮੌਜੂਦ ਲੋਕ ਸਦਮੇ ’ਚ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


 


author

Sunaina

Content Editor

Related News