ਕੰਬੋਡੀਆ ''ਚ ਨਸ਼ੀਲੇ ਪਦਾਰਥ ਦੀ ਵੱਡੀ ਖੇਪ ਜ਼ਬਤ, 2 ਨਸ਼ਾ ਤਸਕਰ ਕਾਬੂ
Sunday, May 07, 2023 - 04:58 PM (IST)
ਫਨੋਮ ਪੇਨ (ਏਜੰਸੀ)- ਕੰਬੋਡੀਆ ਦੀ ਨਸ਼ਾ ਵਿਰੋਧੀ ਪੁਲਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ 'ਤੇ ਕਾਰਵਾਈ ਕਰਦਿਆਂ ਦੋ ਸਥਾਨਕ ਵਿਅਕਤੀਆਂ ਨੂੰ ਕਰੀਬ 10 ਕਿਲੋਗ੍ਰਾਮ ਨਾਜਾਇਜ਼ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ। ਨੈਸ਼ਨਲ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 17 ਅਤੇ 20 ਸਾਲ ਦੀ ਉਮਰ ਦੇ ਦੋਵਾਂ ਵਿਅਕਤੀਆਂ ਨੂੰ ਵੀਰਵਾਰ ਦੁਪਹਿਰ ਨੂੰ ਉੱਤਰ-ਪੱਛਮੀ ਬੰਟੇਏ ਮੈਨਚੇ ਸੂਬੇ ਦੇ ਪੋਇਪੇਟ ਸ਼ਹਿਰ, ਜੋ ਕਿ ਥਾਈਲੈਂਡ ਨਾਲ ਸਰਹੱਦ ਸਾਂਝਾ ਕਰਦਾ ਹੈ, ਵਿੱਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।
ਨੈਸ਼ਨਲ ਪੁਲਸ ਨੇ ਦੱਸਿਆ ਕਿ "ਫ੍ਰੀਜ਼-ਡ੍ਰਾਈਡ ਡੂਰਿਅਨ ਦੇ ਨਾਲ 10 ਪਲਾਸਟਿਕ ਦੇ ਪੈਕ ਵਿੱਚ ਲੁਕੋਇਆਆ ਗਿਆ ਕੁੱਲ 9.88 ਕਿਲੋਗ੍ਰਾਮ ਕੇਟਾਮਾਈਨ ਦੋਵਾਂ ਸ਼ੱਕੀ ਵਿਅਕਤੀਆਂ ਤੋਂ ਜ਼ਬਤ ਕੀਤਾ ਗਿਆ"। ਪੁਲਸ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਮਾਸਟਰਮਾਈਂਡ ਅਤੇ ਬਾਕੀ ਸਾਥੀਆਂ ਦੀ ਭਾਲ ਕਰ ਰਹੀ ਹੈ। ਦੱਖਣ-ਪੂਰਬੀ ਏਸ਼ੀਆਈ ਦੇਸ਼ ਵਿੱਚ ਨਸ਼ਾ ਤਸਕਰਾਂ ਲਈ ਮੌਤ ਦੀ ਸਜ਼ਾ ਨਹੀਂ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇਸ ਦੇ ਕਾਨੂੰਨ ਦੇ ਤਹਿਤ 80 ਗ੍ਰਾਮ ਤੋਂ ਵੱਧ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਪਾਏ ਗਏ ਵਿਅਕਤੀ ਨੂੰ ਉਮਰ ਕੈਦ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਤਲਾਕ' ਦਾ ਜਸ਼ਨ ਮਨਾਉਣ ਬੰਜੀ ਜੰਪਿੰਗ ਕਰਨ ਗਿਆ ਸ਼ਖਸ, 70 ਫੁੱਟ ਦੀ ਉੱਚਾਈ 'ਤੇ ਟੁੱਟੀ ਰੱਸੀ ਤੇ ਫਿਰ...
ਦੇਸ਼ ਦੇ ਨਸ਼ਾ ਵਿਰੋਧੀ ਪੁਲਸ ਵਿਭਾਗ ਦੇ ਅਨੁਸਾਰ ਕੰਬੋਡੀਆ ਨੇ ਜਨਵਰੀ-ਅਪ੍ਰੈਲ 2023 ਦੀ ਮਿਆਦ ਦੌਰਾਨ 105 ਵਿਦੇਸ਼ੀ ਸਣੇ 5,572 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਵਿਚ ਕੁੱਲ 361 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਜ਼ਬਤ ਕੀਤੇ ਗਏ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਵਿੱਚ ਕੇਟਾਮਾਈਨ, ਕ੍ਰਿਸਟਲ ਮੇਥ, ਮੈਥੈਂਫੇਟਾਮਾਈਨ ਗੋਲੀਆਂ, ਹੈਰੋਇਨ, ਐਕਸਟਸੀ, ਕੋਕੀਨ ਅਤੇ ਕੈਥੀਨੋਨ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
