ਕੈਨੇਡਾ ਦੇ ਸੂਬੇ ਓਨਟਾਰੀਓ ''ਚ ਵਾਪਰਿਆ ਸੜਕ ਹਾਦਸਾ, 2 ਦੀ ਮੌਤ

05/26/2018 3:46:08 PM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਹਾਈਵੇਅ 401 'ਤੇ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਕਿੰਗਸਟੋਨ 'ਚ ਸ਼ੁੱਕਰਵਾਰ ਤੜਕੇ ਵਾਪਰੀ, ਇੱਥੇ ਇਕ ਐੱਸ. ਯੂ. ਵੀ. ਅਤੇ ਟਰੈਕਟਰ ਟ੍ਰੇਲਰ ਦੀ ਟੱਕਰ ਹੋ ਗਈ। ਓਨਟਾਰੀਓ ਪੁਲਸ ਨੇ ਦੱਸਿਆ ਕਿ ਇੱਥੇ ਤੜਕੇ ਲਗਭਗ 4.15 ਵਜੇ ਐਮਰਜੈਂਸੀ ਅਧਿਕਾਰੀ ਪੁੱਜ ਗਏ ਸਨ। ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਇੱਥੇ ਭਿਆਨਕ ਹਾਦਸਾ ਵਾਪਰਿਆ ਹੈ। 

PunjabKesari
ਪੁਲਸ ਨੇ ਦੱਸਿਆ ਕਿ ਐੱਸ. ਯੂ. ਵੀ. 'ਚ ਸਵਾਰ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਉਹ ਜਾਂਚ ਕਰ ਰਹੇ ਹਨ ਅਤੇ ਕਹਿ ਨਹੀਂ ਸਕਦੇ ਕਿ ਗੱਡੀ ਦੀ ਪਿਛਲੀ ਸੀਟ 'ਚ ਕੋਈ ਸਵਾਰ ਸੀ ਜਾਂ ਨਹੀਂ। ਟਰੈਕਟਰ ਟ੍ਰੇਲਰ 'ਚ ਸਵਾਰ ਡਰਾਈਵਰ ਦੇ ਸੱਟਾਂ ਲੱਗੀਆਂ ਜਾਂ ਨਹੀਂ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਨੇ ਕਿਹਾ ਕਿ ਲੱਗਦਾ ਹੈ ਕਿ ਐੱਸ. ਯੂ. ਵੀ. ਪਹਿਲਾਂ ਗਾਰਡ ਲਾਈਨ ਨਾਲ ਟਕਰਾਈ ਅਤੇ ਫਿਰ ਟਰੈਕਟਰ ਟ੍ਰੇਲਰ ਨਾਲ ਟਕਰਾ ਗਈ। ਗੱਡੀ ਦੇ ਪਰਖੱਚੇ ਉੱਡ ਗਏ ਅਤੇ ਟਰੈਕਟਰ ਟ੍ਰੇਲਰ ਵੀ ਸਾਹਮਣਿਓਂ ਨੁਕਸਾਨਿਆ ਗਿਆ। ਜਾਂਚ ਲਈ ਕਾਊਂਟੀ ਰੋਡ 2 , ਕਾਊਂਟੀ ਰੋਡ 6 ਅਤੇ ਗਾਰਡੀਨਰਜ਼ ਰੋਡ ਨੂੰ ਬੰਦ ਕੀਤਾ ਗਿਆ ਅਤੇ ਲੋਕਾਂ ਨੂੰ ਹੋਰ ਪਾਸਿਓਂ ਜਾਣ ਲਈ ਕਿਹਾ ਗਿਆ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।


Related News