ਲਾਸ ਏਂਜਲਸ ''ਚ ਟਰੇਨ ਅਤੇ ਕਾਰ ਦੀ ਹੋਈ ਟੱਕਰ, 2 ਲੋਕਾਂ ਦੀ ਮੌਤ, 3 ਜ਼ਖ਼ਮੀ

Tuesday, Feb 21, 2023 - 03:23 PM (IST)

ਲਾਸ ਏਂਜਲਸ ''ਚ ਟਰੇਨ ਅਤੇ ਕਾਰ ਦੀ ਹੋਈ ਟੱਕਰ, 2 ਲੋਕਾਂ ਦੀ ਮੌਤ, 3 ਜ਼ਖ਼ਮੀ

ਲਾਸ ਏਂਜਲਸ (ਏਜੰਸੀ)- ਲਾਸ ਏਂਜਲਸ ਵਿੱਚ ਸੋਮਵਾਰ ਨੂੰ ਇੱਕ ਟਰੇਨ ਦੀ ਕਾਰ ਨਾਲ ਟੱਕਰ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਲਾਸ ਏਂਜਲਸ ਫਾਇਰ ਵਿਭਾਗ ਦੇ ਅਨੁਸਾਰ ਮੈਟਰੋ ਲਾਈਨ ਟਰੇਨ ਸੋਮਵਾਰ ਰਾਤ ਨੂੰ ਸੈਂਟਰਲ-ਅਲਮੇਡਾ ਦੇ ਖੇਤਰ ਵਿੱਚ ਇਕ ਕਾਰ ਨਾਲ ਟਕਰਾ ਗਈ। 

PunjabKesari

ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ 2 ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 3 ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 125 ਯਾਤਰੀ ਬਿਨਾਂ ਡਾਕਟਰੀ ਸ਼ਿਕਾਇਤ ਦੇ ਟਰੇਨ 'ਚੋਂ ਸੁਰੱਖਿਅਤ ਬਾਹਰ ਨਿਕਲੇ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।


author

cherry

Content Editor

Related News