ਤਲਾਕ ਕੇਸ ਦੌਰਾਨ ਵਿਅਕਤੀ ਦੀ ਲੱਗੀ 2 ਅਰਬ ਦੀ ਲਾਟਰੀ, ਅੱਧੀ ਰਕਮ ਦੇਣੀ ਪਵੇਗੀ ਪਤਨੀ ਨੂੰ

Saturday, Jun 22, 2019 - 03:08 PM (IST)

ਵਾਸ਼ਿੰਗਟਨ (ਏਜੰਸੀ)- ਇਕ ਵਿਅਕਤੀ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ, ਜਿਸ ਦੌਰਾਨ ਉਸ ਦੀ 30 ਮਿਲੀਅਨ ਡਾਲਰ ਦੀ ਲਾਟਰੀ ਲੱਗ ਗਈ। ਇਸ 'ਤੇ ਅਦਾਲਤ ਨੇ ਉਸ ਨੂੰ ਲਾਟਰੀ ਦੀ ਅੱਧੀ ਰਕਮ ਆਪਣੀ ਪਤਨੀ ਨੂੰ ਦੇਣ ਦਾ ਹੁਕਮ ਦੇ ਦਿੱਤਾ ਹੈ। ਦਰਅਸਲ ਉਹ ਆਪਣੀ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਸੀ। ਇਸ ਕਾਰਵਾਈ ਵਿਚਾਲੇ ਉਸ ਵਿਅਕਤੀ ਦੀ 30 ਮਿਲੀਅਨ ਡਾਲਰ (ਤਕਰੀਬਨ 2 ਅਰਬ 8 ਕਰੋੜ 74 ਲੱਖ ਰੁਪਏ) ਦੀ ਲਾਟਰੀ ਲੱਗ ਗਈ। ਕੋਰਟ ਨੇ ਹੁਕਮ ਦਿੱਤਾ ਹੈ ਕਿ ਲਾਟਰੀ ਵਿਚ ਮਿਲੀ ਰਾਸ਼ੀ ਨੂੰ ਉਸ ਨੂੰ ਆਪਣੀ ਪਹਿਲੀ ਪਤਨੀ ਦੇ ਨਾਲ ਸ਼ੇਅਰ ਕਰਨੀ ਹੋਵੇਗੀ। ਮਿਸ਼ੀਗਨ ਦੀ ਅਦਾਲਤ ਨੇ ਕਿਹਾ ਕਿ ਜਦੋਂ ਤੱਕ ਤਲਾਕ ਨਹੀਂ ਹੋ ਜਾਂਦਾ, ਉਦੋਂ ਤੱਕ ਵਿਆਹ ਖਤਮ ਨਹੀਂ ਹੁੰਦਾ। ਇਸ ਦਾ ਮਤਲਬ ਹੈ ਕਿ ਮੈਰੀ ਬੇਥ ਜੇਲੈਸਕੋ 15 ਮਿਲੀਅਨ ਡਾਲਰ (ਤਕਰੀਬਨ ਇਕ ਅਰਬ ਚਾਰ ਕਰੋੜ ਰੁਪਏ) ਰੱਖ ਸਕਦੀ ਹੈ।

ਹਾਲਾਂਕਿ, ਜਦੋਂ ਰਿਚ ਨੇ ਸਾਲ 2013 ਵਿਚ ਮੇਗਾ ਮਿਲੀਅਨਸ ਟਿਕਟ ਖਰੀਦੀ ਸੀ, ਉਸ ਵੇਲੇ ਉਹ ਮੈਰੀ ਜੇਲੈਸਕੋ ਦੇ ਨਾਲ ਨਹੀਂ ਰਹਿ ਰਹੇ ਸਨ। ਦੋਵੇਂ ਹੀ ਦੋ ਸਾਲ ਤੋਂ ਵੱਖ-ਵੱਖ ਰਹਿ ਰਹੇ ਸਨ। ਪਰ ਸਾਲ 2018 ਤੱਕ ਅੰਤਿਮ ਰੂਪ ਨਾਲ ਉਨ੍ਹਾਂ ਦਾ ਤਲਾਕ ਨਹੀਂ ਹੋਇਆ ਸੀ। ਇਕ ਕੋਰਟ ਫਾਈਲਿੰਗ ਵਿਚ ਰਿਚ ਦੇ ਵਕੀਲ ਨੇ ਕਿਹਾ ਕਿ ਰਿਚ ਖੁਸ਼ਕਿਸਮਤ ਸੀ। ਇਹ ਉਸ ਦੀ ਕਿਸਮਤ ਸੀ ਕਿ ਉਸ ਦੀ ਲਾਟਰੀ ਨਿਕਲੀ, ਨਾ ਕਿ ਮੈਰੀ ਦੀ। ਇਸ ਲਈ ਰਿਚ ਨੂੰ ਹੀ ਪੂਰੀ ਰਾਸ਼ੀ ਰੱਖਣ ਦਾ ਅਧਿਕਾਰ ਹੈ। ਪਰ ਵਿਚੋਲੇ ਜਾਨ ਮਿਲਸ ਨੇ ਕਿਹਾ ਕਿ ਟਿਕਟ ਵਿਆਹੁਤਾ ਜਾਇਦਾਦ ਸੀ। ਲਿਹਾਜ਼ਾ, ਰਿਚ ਨੂੰ ਜਿੱਤੀ ਹੋਈ ਲਾਟਰੀ ਦੀ ਰਾਸ਼ੀ ਨੂੰ ਪਹਿਲੀ ਪਤਨੀ ਨਾਲ ਸਾਂਝੀ ਕਰਨੀ ਚਾਹੀਦੀ ਹੈ। ਜੋੜਾ ਤਲਾਕ ਦੇ ਮਾਮਲੇ ਦੌਰਾਨ ਮਿਲਸ ਨੂੰ ਕੁਝ ਫੈਸਲਿਆਂ ਨੂੰ ਮੰਨਣ ਲਈ ਸਹਿਮਤ ਹੋਇਆ ਸੀ।


Sunny Mehra

Content Editor

Related News