ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਵੱਲ ਘੱਤੀਆਂ ਵਹੀਰਾਂ, ਪੰਜਾਬੀਆਂ ਦੇ ਅੰਕੜੇ ਕਰ ਦੇਣਗੇ ਹੈਰਾਨ
Monday, Feb 20, 2023 - 01:19 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ); ਸਟੱਡੀ ਦੇ ਮਾਮਲੇ ਵਿਚ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ ਸਾਲ 2022 ਵਿਚ ਵੱਖ-ਵੱਖ ਕੋਰਸਾਂ ਦੇ ਤਹਿਤ ਦਾਖਲੇ ਨੂੰ ਲੈ ਕੇ ਕੈਨੇਡਾ ਪਹੁੰਚੇ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 2.26 ਲੱਖ ਇਕੱਲੇ ਭਾਰਤ ਤੋਂ ਹਨ। ਇਹਨਾਂ ਵਿਚੋਂ ਵੀ 80 ਹਜ਼ਾਰ ਵਿਦਿਆਰਥੀ ਸਿਰਫ ਪੰਜਾਬ ਅਤੇ ਚੰਡੀਗੜ੍ਹ ਤੋਂ ਹਨ। ਸਟੱਡੀ ਵੀਜ਼ਾ ਦੇ ਜਾਣਕਾਰ ਇਕ ਮਾਹਰ ਦਾ ਕਹਿਣਾ ਹੈ ਕਿ ਕੋਵਿਡ ਦੇ ਬਾਅਦ ਤੋਂ ਕੈਨੇਡਾ ਦੁਆਰਾ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਵਧਾ ਦਿੱਤੇ ਜਾਣ ਦੇ ਬਾਅਦ ਤੋਂ ਹੀ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਤੇਜ਼ੀ ਨਾਲ ਵਧੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਵਰਕ ਵੀਜ਼ਾ ਤੇ PR ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ
ਕੈਨੇਡਾ ਪਹੁੰੰਚਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਮੀਗ੍ਰੇਸ਼ਨ ਰਿਫਊਜੀਸ ਐਂਡ ਸਿਟੀਜਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵੱਲੋਂ ਜਾਰੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਸਾਲ 2022 ਵਿਚ 184 ਦੇਸ਼ਾਂ ਤੋਂ ਰਿਕਾਰਡ 551,405 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦਿੱਤਾ ਗਿਆ। ਇਹਨਾਂ ਵਿਚੋਂ 226,450 ਭਾਰਤੀ ਵਿਦਿਆਰਥੀ ਹਨ। ਇਸ ਦੇ ਬਾਅਦ ਜਨਵਰੀ 2023 ਵਿਚ ਕੈਨੇਡਾ ਪਹੁੰਚੇ ਨਵੇਂ ਵਿਦਿਆਰਥੀਆਂ ਦੇ ਨਾਲ ਇਹ ਅੰਕੜਾ ਹੋਰ ਵੀ ਵੱਧ ਗਿਆ। ਕੈਨੇਡਾ ਵਿਚ ਸਾਲ 2022 ਵਿਚ ਪੜ੍ਹ ਰਹੇ 8.07 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 319, 130 ਇਕੱਲੇ ਭਾਰਤ ਤੋਂ ਹਨ। ਇਸ ਦੇ ਬਾਅਦ ਚੀਨ ਦੇ 1 ਲੱਖ, ਫਿਲੀਪੀਨਜ਼ ਦੇ 32,455, ਫਰਾਂਸ ਦੇ 21660 ਅਤੇ ਨਾਈਜੀਰੀਆ ਦੇ 21,660 ਵਿਦਿਆਰਥੀ ਹਨ। ਸਾਲ 2021 ਵਿਚ 444,26 0ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦਿੱਤੇ ਗਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।