ਇੰਡੋਨੇਸ਼ੀਆ ''ਚ ਕੋਰੋਨਾ ਦੇ 1853 ਨਵੇਂ ਮਾਮਲੇ, 50 ਹੋਰ ਮੌਤਾਂ

Wednesday, Jul 08, 2020 - 06:23 PM (IST)

ਇੰਡੋਨੇਸ਼ੀਆ ''ਚ ਕੋਰੋਨਾ ਦੇ 1853 ਨਵੇਂ ਮਾਮਲੇ, 50 ਹੋਰ ਮੌਤਾਂ

ਜਕਾਰਤਾ— ਇੰਡੋਨੇਸ਼ੀਆ 'ਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ 1,853 ਨਵੇਂ ਮਾਮਲੇ ਦਰਜ ਹੋਣ ਕਾਰਨ ਸੰਕ੍ਰਮਿਤ ਲੋਕਾਂ ਦੀ ਗਿਣਤੀ 68079 ਹੋ ਗਈ ਹੈ।

ਇਸ ਸਮੇਂ ਦੌਰਾਨ 50 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3359 ਹੋ ਗਈ ਹੈ। ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ 'ਚ ਮਹਾਮਾਰੀ ਤੋਂ ਅੱਠ ਸੌ ਹੋਰ ਲੋਕ ਠੀਕ ਹੋ ਗਏ ਹਨ, ਜਿਸ ਤੋਂ ਬਾਅਦ ਇਸ ਸੰਕਰਮਣ ਤੋਂ ਰਾਹਤ ਪਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 31585 ਹੋ ਗਈ ਹੈ।

ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਉੱਤਰੀ ਸੁਮਾਤਰਾ, ਜਕਾਰਤਾ, ਕੇਂਦਰੀ ਜਾਵਾ, ਪੂਰਬੀ ਜਾਵਾ ਅਤੇ ਦੱਖਣੀ ਸੁਲਾਵੇਸੀ 'ਚ ਕੋਰੋਨਾ ਮਾਮਲੇ ਦਰਜ ਕੀਤੇ ਗਏ। ਉੱਥੇ ਹੀ, ਸਭ ਤੋਂ ਵੱਧ ਮਾਮਲੇ ਯੂਰੀਐਂਟੋ 'ਚ ਦਰਜ ਕੀਤੇ ਗਏ ਸਨ। ਮੰਤਰਾਲਾ ਅਨੁਸਾਰ, ਜੈਂਬੀ, ਰਿਆਉ, ਬਾਂਕਾ, ਬੇਲੀਟੰਗ, ਪੱਛਮੀ ਸੁਮਤਰਾ, ਪੱਛਮੀ ਕਾਲੀਮਾਨ, ਉੱਤਰੀ ਕਾਲੀਮੰਤਨ ਅਤੇ ਪੱਛਮੀ ਪਾਪੁਆ 'ਚ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।


author

Sanjeev

Content Editor

Related News