ਅਫਗਾਨਿਸਤਾਨ ''ਚ ਹਵਾਈ ਹਮਲਿਆਂ ''ਚ 18 ਅੱਤਵਾਦੀ ਹਲਾਕ

02/11/2019 6:28:22 PM

ਗਜ਼ਨੀ— ਅਫਗਾਨਿਸਤਾਨ 'ਚ ਗਜ਼ਨੀ ਸੂਬੇ 'ਚ ਤਾਲਿਬਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਿਆਂ 'ਚ 18 ਅੱਤਵਾਦੀਆਂ ਦੇ ਮਾਰੇ ਜਾਣ ਤੇ 8 ਹੋਰ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਅਫਗਾਨਿਸਤਾਨ ਫੌਜ ਨੇ ਸੋਮਵਾਰ ਨੂੰ ਇਥੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਲੜਾਕੂ ਜਹਾਜ਼ਾਂ ਨੇ ਤਾਲਿਬਾਨ ਦੇ ਆਬੰਦ ਜ਼ਿਲੇ 'ਚ ਲੁਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਤੋਂ ਇਲਾਵਾ ਅੰਡਾਰ ਜ਼ਿਲੇ 'ਚ 12 ਹੋਰ ਅੱਤਵਾਦੀ ਮਾਰੇ ਗਏ ਤੇ ਇਕ ਅੱਤਵਾਦੀ ਗਜ਼ਨੀ ਸ਼ਹਿਰ ਦੇ ਸ਼ਾਹਬਾਜ਼ ਇਲਾਕੇ 'ਚ ਮਾਰਿਆ ਗਿਆ। ਬਿਆਨ 'ਚ ਇਹ ਵੀ ਦੱਸਿਆ ਗਿਆ ਕਿ 8 ਤੋਂ ਵਧੇਰੇ ਅੱਤਵਾਦੀ ਇਸ ਦੌਰਾਨ ਜ਼ਖਮੀ ਹੋਏ ਹਨ।

ਬਿਆਨ ਮੁਤਾਬਕ ਹਮਲਿਆਂ 'ਚ ਮਾਰੇ ਗਏ ਤਾਲਿਬਾਨੀ ਅੱਤਵਾਦੀਆਂ 'ਚ ਤਾਲਿਬਾਨ ਦੇ ਕਮਾਂਡਰ ਸੈਫਲਾਹ ਅਸਦ ਦੀ ਵੀ ਪਛਾਣ ਹੋਈ ਹੈ। ਤਾਲਿਬਾਨ ਵਲੋਂ ਹਾਲਾਂਕਿ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।


Baljit Singh

Content Editor

Related News