ਕਾਂਗੋ : ਟੋਏ ''ਚ ਡਿੱਗਿਆ ਟਰੱਕ, 18 ਲੋਕਾਂ ਦੀ ਦਰਦਨਾਕ ਮੌਤ

Monday, Jan 22, 2024 - 05:50 PM (IST)

ਕਾਂਗੋ : ਟੋਏ ''ਚ ਡਿੱਗਿਆ ਟਰੱਕ, 18 ਲੋਕਾਂ ਦੀ ਦਰਦਨਾਕ ਮੌਤ

ਕਿਨਸ਼ਾਸਾ (ਪੋਸਟ ਬਿਊਰੋ)- ਦੱਖਣ-ਪੱਛਮੀ ਕਾਂਗੋ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਕੰਟਰੋਲ ਗੁਆ ਕੇ ਇੱਕ ਟੋਏ ਵਿੱਚ ਡਿੱਗ ਗਿਆ, ਜਿਸ ਕਾਰਨ ਵਾਹਨ ਵਿੱਚ ਸਵਾਰ 18 ਯਾਤਰੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਾਸਾਂਗੁਲੂ ਦੇ ਪੁਲਸ ਕਮਾਂਡਰ ਬੈਂਜਾਮਿਨ ਬੈਂਜ਼ਾ ਨੇ ਦੱਸਿਆ ਕਿ ਕੇਂਦਰੀ ਕਾਂਗੋ ਜ਼ਿਲ੍ਹੇ ਦੇ ਦੂਰ-ਦੁਰਾਡੇ ਕਾਸਾਂਗੁਲੂ ਖੇਤਰ ਵਿੱਚ ਇੱਕ ਪ੍ਰਮੁੱਖ ਹਾਈਵੇਅ 'ਤੇ ਐਤਵਾਰ ਨੂੰ ਮਾਲ ਨਾਲ ਭਰਿਆ ਇੱਕ ਟਰੱਕ ਇੱਕ ਟੋਏ ਵਿੱਚ ਡਿੱਗ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਵੱਡਾ ਹਾਦਸਾ, ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ, 47 ਦੱਬੇ ਗਏ

ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਕਈ ਸਵਾਰੀਆਂ ਵੀ ਸਵਾਰ ਸਨ। ਬੰਜਾ ਨੇ ਐਤਵਾਰ ਦੇਰ ਰਾਤ ਦੱਸਿਆ,''ਟੋਏ 'ਚੋਂ ਬਰਾਮਦ ਹੋਈਆਂ ਲਾਸ਼ਾਂ ਨੂੰ ਕਾਸਾਂਗੁਲੂ ਜਨਰਲ ਹਸਪਤਾਲ ਦੇ ਮੁਰਦਾਘਰ 'ਚ ਲਿਜਾਇਆ ਗਿਆ, ਜਦਕਿ ਗੰਭੀਰ ਰੂਪ ਨਾਲ ਜ਼ਖਮੀ 6 ਲੋਕਾਂ ਅਤੇ 15 ਨਾਬਾਲਗਾਂ ਸਮੇਤ ਬਾਕੀ ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।'' ਬੰਜਾ ਨੇ ਦੱਸਿਆ ਕਿ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਅਜੇ ਤੱਕ ਟੋਏ 'ਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News